July 4, 2024 9:32 pm
V.K. Bhawra

ਡੀਜੀਪੀ ਵੀ.ਕੇ ਭਵਰਾ ਨੇ ਮੰਗੀ ਦੋ ਮਹੀਨਿਆਂ ਲਈ ਛੁੱਟੀ, ਸੂਬੇ ਨੂੰ ਜਲਦ ਮਿਲੇਗਾ ਨਵਾਂ ਡੀਜੀਪੀ

ਚੰਡੀਗੜ੍ਹ 01 ਜੁਲਾਈ 2022: ਪੰਜਾਬ ਦੇ ਡੀਜੀਪੀ ਵੀ.ਕੇ ਭਵਰਾ (Punjab DGP VK Bhawra) ਨੇ ਕੇਂਦਰੀ ਡੈਪੂਟੇਸ਼ਨ ’ਤੇ ਜਾਣ ਲਈ ਗ੍ਰਹਿ ਵਿਭਾਗ ਨੂੰ ਚਿੱਠੀ ਭੇਜ ਕੇ 5 ਜੁਲਾਈ ਤੋਂ ਦੋ ਮਹੀਨਿਆਂ ਲਈ ਛੁੱਟੀ ਮੰਗੀ ਹੈ। ਇਸਦੇ ਨਾਲ ਹੀ ਉਨ੍ਹਾਂ ਦੀ ਛੁੱਟੀ ਮਨਜ਼ੂਰ ਬਾਅਦ ਸੂਬੇ ਨੂੰ ਕਾਰਜਕਾਰੀ ਪੁਲਿਸ ਮੁਖੀ ਮਿਲ ਜਾਵੇਗਾ।

ਡੀਜੀਪੀ ਵੀ.ਕੇ ਭਵਰਾ ਨੇ ਗ੍ਰਹਿ ਵਿਭਾਗ ਨੂੰ ਲਿਖੇ ਪੱਤਰ ‘ਚ ਨਿੱਜੀ ਕਰਨਾ ਦਾ ਹਵਾਲਾ ਦਿੰਦਿਆਂ ਛੁੱਟੀ ਦੀ ਮੰਗ ਕੀਤੀ ਹੈ | ਦੂਜੇ ਪਾਸੇ ਚਰਚਾ ਹੈ ਕਿ ‘ਆਪ’ ਸਰਕਾਰ ਵੀ.ਕੇ ਭਵਰਾ ਨੂੰ ਹਟਾਉਣਾ ਚਾਹੁੰਦੀ ਹੈ। ਸੂਬੇ ਵਿਚ ਅਮਨ-ਕਾਨੂੰਨ ਦੀ ਵਿਗੜ ਰਹੀ ਸਥਿਤੀ ਖ਼ਾਸ ਕਰ ਕੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਰਕਾਰ ਡੀਜੀਪੀ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਨਹੀਂ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।