21 ਅਕਤੂਬਰ 2024: ਪੰਚਕੂਲਾ, ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਸ਼ਤਰੂਜੀਤ ਕਪੂਰ ਨੇ ਅੱਜ ਪੰਚਕੂਲਾ ਦੀ ਪੁਲਿਸ ਲਾਈਨਜ਼ ਵਿਖੇ ਪੁਲਿਸ ਸ਼ਹੀਦੀ ਦਿਵਸ ਮੌਕੇ ਪੁਲਿਸ ਸ਼ਹੀਦ ਸਮਾਰਕ’ ‘ਤੇ ਫੁੱਲ ਮਾਲਾਵਾਂ ਚੜ੍ਹਾ ਕੇ ਦੇਸ਼ ਦੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ 21 ਅਕਤੂਬਰ 1969 ਵਿੱਚ ਲੱਦਾਖ ਵਿੱਚ ਚੀਨੀ ਸੈਨਿਕਾਂ ਦੁਆਰਾ ਮਾਰੇ ਗਏ 10 ਭਾਰਤੀ ਪੁਲਿਸ ਕਾਂਸਟੇਬਲਾਂ ਦੀ ਯਾਦ ਵਿੱਚ ਪੁਲਿਸ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਸਾਲ ਦੇਸ਼ ਭਰ ਵਿੱਚ 214 ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਦਿੱਤੀਆਂ ਹਨ। ਜਿਨ੍ਹਾਂ ਦੀ ਯਾਦ ਵਿੱਚ ਅੱਜ ਦੇ ਦਿਨ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪੁਲਿਸ ਪਰੇਡ ਦਾ ਆਯੋਜਨ ਵੀ ਕੀਤਾ ਗਿਆ। ਤੇ ਉਨ੍ਹਾਂ ਨੇ ਗੈਂਗਸਟਰ ਲਾਰੈਂਸ ਦੇ ਅਪਰਾਧਿਕ ਮਾਮਲਿਆਂ ਵਿੱਚ ਹਰਿਆਣਾ ਪੁਲਿਸ ਦੇ ਪੂਰਨ ਸਹਿਯੋਗ ਦੀ ਗੱਲ ਕੀਤੀ।
ਇੱਕ ਅਪਰਾਧੀ ਇੱਕ ਅਪਰਾਧੀ ਹੈ
ਉਨ੍ਹਾਂ ਕਿਹਾ, “ਲਾਰੈਂਸ ਦੇ ਖਿਲਾਫ ਲਟਕ ਰਹੇ ਵੱਖ-ਵੱਖ ਕਤਲ ਅਤੇ ਹੋਰ ਅਪਰਾਧਿਕ ਮਾਮਲਿਆਂ ਵਿੱਚ ਹਰਿਆਣਾ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਬਾਬਾ ਸਿੱਦੀਕੀ ਕਤਲ ਕੇਸ ਜਾਂ ਕੋਈ ਹੋਰ ਮਾਮਲਾ, ਜਿਸ ਸਥਾਨ ‘ਤੇ ਇਹ ਅਪਰਾਧ ਹੋਇਆ ਹੈ, ਉਸ ਥਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਸ਼ਤਰੂਜੀਤ ਕਪੂਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਪਰਾਧੀ ਕਿਸੇ ਇੱਕ ਜਗ੍ਹਾ ਜਾਂ ਸ਼ਹਿਰ ਦਾ ਨਹੀਂ ਹੁੰਦਾ, ਅਪਰਾਧੀ ਹੁੰਦਾ ਹੈ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।