ਚੰਡੀਗੜ੍ਹ, 16 ਮਾਰਚ 2023: ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸਨ | ਅੱਜ ਲਾਰੈਂਸ ਬਿਸ਼ਨੋਈ ਦੀ ਜੇਲ੍ਹ ’ਚੋਂ ਸਾਹਮਣੇ ਆਈ ਵੀਡੀਓ ਬਾਰੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਕਿਹਾ ਕਿ ਲਾਰੈਂਸ ਦੀ ਵੀਡੀਓ ਪੰਜਾਬ ਤੋਂ ਬਾਹਰ ਰਿਕਾਰਡ ਕੀਤੀ ਗਈ ਹੈ। ਇਹ ਪੰਜਾਬ ਦੀ ਕਿਸੇ ਵੀ ਜੇਲ੍ਹ ਵਿਚ ਨਹੀਂ ਬਣਾਈ ਗਈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਇਕ ਸਾਜਿਸ਼ ਤਹਿਤ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੂੰ ਐਨ.ਆਈ.ਏ. ਦੀ ਲੋੜ ਨਹੀਂ ਹੈ। ਪੰਜਾਬ ਦੇ ਹਾਲਾਤ ਪੰਜਾਬ ਪੁਲਿਸ ਦੇ ਕੰਟਰੋਲ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ “ਉਹ ਕੋਈ ਗੈਂਗਸਟਰ ਨਹੀਂ , ਇੱਕ ਆਮ ਅਪਰਾਧੀ ਹੈ | 9 ਮਾਰਚ ਉਸ ਦੀ ਤਲਵੰਡੀ ਸਾਬੋ ਪੇਸ਼ੀ ਹੋਈ ਸੀ, 10 ਮਾਰਚ ਨੂੰ ਉਸਨੂੰ ਵਾਪਸ ਬਠਿੰਡਾ ਜੇਲ੍ਹ ਭੇਜ ਦਿੱਤਾ ਗਿਆ ਸੀ, ਇੰਟਰਵਿਊ 14 ਮਾਰਚ ਨੂੰ ਦਿਖਾਈ ਗਈ |
ਇੰਟਰਵਿਊ ‘ਚ ਲਾਰੈਂਸ ਦੇ ਵਾਲ ਲੰਬੇ ਹਨ, ਪਰ ਜਦੋਂ ਉਹ 9 ਮਾਰਚ ਨੂੰ ਪੇਸ਼ੀ ਸਮੇਂ ਵਾਲ ਛੋਟੇ ਸਨ | ਉਨ੍ਹਾਂ ਨੇ ਕਿਹਾ ਕਿ ਬਠਿੰਡਾ ਜੇਲ੍ਹ ‘ਚ ਸਖ਼ਤ ਪਾਬੰਦੀਆਂ ਹਨ | ਇਸਦੇ ਨਾਲ ਹੀ ਇੰਟਰਵਿਊ ‘ਚ ਗੋਇੰਦਵਾਲ ਜੇਲ੍ਹ ਕਤਲ ਦਾ ਜ਼ਿਕਰ ਨਹੀਂ ਹੋਇਆ ਜਿਸਤੋਂ ਪਤਾ ਚੱਲਦਾ ਹੈ ਕਿ ਇਹ ਇੰਟਰਵਿਊ ਪਹਿਲਾਂ ਹੋਈ ਹੈ |