ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ‘ਚ ਉਦਯੋਗਪਤੀਆਂ ਨਾਲ ਕੀਤੀ ਗੱਲਬਾਤ

25 ਅਕਤੂਬਰ 2024: ਡੀਜੀਪੀ ਪੰਜਾਬ ਗੌਰਵ ਯਾਦਵ (DGP Gaurav Yadav ) ਦੇ ਵਲੋਂ ਅੱਜ ਲੁਧਿਆਣਾ ਵਿੱਚ ਪਹਿਲੀ ਵਾਰ ਉਦਯੋਗਪਤੀਆਂ ( industrialists in Ludhiana ) ਨਾਲ ਗੱਲਬਾਤ ਕੀਤੀ ਗਈ, ਜਿਸ ਦਾ ਮੁੱਖ ਮੰਤਵ ਉਦਯੋਗਪਤੀਆਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਜਾਣਨਾ ਸੀ। ਡੀਜੀਪੀ ਨੇ ਕਿਹਾ ਕਿ ਸਰਕਾਰ ਉਦਯੋਗਾਂ ਅਤੇ ਉਦਯੋਗਪਤੀਆਂ ਦੋਵਾਂ ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ|

 

ਉੱਥੇ ਹੀ ਡੀਜੀਪੀ ਗੌਰਵ ਯਾਦਵ ਨੇ ਲੁਧਿਆਣਾ ਵਿੱਚ ਸੜਕਾਂ ‘ਤੇ ਵਾਧੂ ਪੁਲਿਸ ਬਲ, ਉਦਯੋਗਿਕ ਖੇਤਰ ਵਿੱਚ ਹੋਰ ਸੀਸੀਟੀਵੀ ਕੈਮਰੇ ਅਤੇ ਟ੍ਰੈਫਿਕ ਸੁਧਾਰਾਂ ਦਾ ਵਾਅਦਾ ਕੀਤਾ।ਨਿਆਂ ਪ੍ਰਣਾਲੀ ਅਤੇ ਟ੍ਰੈਫਿਕ ਵਰਗੇ ਗੁੰਝਲਦਾਰ ਮੁੱਦਿਆਂ ‘ਤੇ ਮਿਲੇ ਹਾਂ-ਪੱਖੀ ਸੁਝਾਵਾਂ ‘ਤੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ | ਉਥੇ ਹੀ ਮੌਕੇ ’ਤੇ ਮੌਜੂਦ ਸਨਅਤਕਾਰਾਂ ਨੇ ਕਿਹਾ ਕਿ ਡੀਜੀਪੀ ਗੌਰਵ ਯਾਦਵ ਵੱਲੋਂ ਸਿੱਧੇ ਸੰਚਾਰ ਰਾਹੀਂ ਸੁਝਾਅ ਲੈਣ ਦੀ ਮੁਹਿੰਮ ਬੇਮਿਸਾਲ ਸੀ।

Scroll to Top