ਚੰਡੀਗੜ੍ਹ, 12 ਜੁਲਾਈ 2024: ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਅੱਜ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਬੈਠਕ ਕੀਤੀ ਹੈ | ਬੈਠਕ ਦੌਰਾਨ ਸੰਗਠਿਤ ਅਪਰਾਧ, ਨਸ਼ਾ ਤਸਕਰੀ ਤੇ ਅਤਿ+ਵਾਦ ਵਿਰੁੱਧ ਰਣਨੀਤੀ ਬਣਾਈ ਹੈ |
ਜਿਕਰਯੋਗ ਹੈ ਕਿ ਬੀਤੇ ਦਿਨ ਜੰਮੂ-ਕਸ਼ਮੀਰ ਦੇ ਕਠੂਆ ‘ਚ ਜੰਮੂ ਪੁਲਿਸ, ਪੰਜਾਬ ਪੁਲਿਸ, ਬੀਐਸਐਫ ਅਤੇ ਸੁਰੱਖਿਆ ਏਜੰਸੀਆਂ ਵਿਚਾਲੇ ਅਹਿਮ ਬੈਠਕ ਹੋਈ ਹੈ | ਇਸ ਬੈਠਕ ਤੋਂ ਬਾਅਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਐਕਸ਼ਨ ਮੁੜ ‘ਚ ਨਜ਼ਰ ਆ ਰਹੇ ਹਨ |
ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਹੋਈ ਬੈਠਕ ‘ਚ ਆਈਜੀ/ਡੀਆਈਜੀ, ਸੀਪੀ ਤੇ ਐਸਐਸਪੀ ਸ਼ਾਮਲ ਹੋਏ | ਬੈਠਕ ਦੌਰਾਨ ਡੀਜੀਪੀ ਨੇ ਸਾਰੇ ਅਧਿਕਾਰੀਆਂ ਨੂੰ ਸੰਗਠਿਤ ਅਪਰਾਧ, ਨਸ਼ਾ ਤਸਕਰੀ ਆਦਿ ਖ਼ਿਲਾਫ ਸਖ਼ਤ ਕਦਮ ਚੁੱਕਣ ਦੀ ਹਦਾਇਤ ਦਿੱਤੀ ਹੈ | ਇਸਦੇ ਨਾਲ ਹੀ ਡੀਜੀਪੀ (DGP Gaurav Yadav) ਨੇ ਸਪੱਸ਼ਟ ਕੀਤਾ ਹੈ ਕਿ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਐਸਐਚਓ ਤੋਂ ਲੈ ਕੇ ਅਧਿਕਾਰੀ ਹਰ ਰੋਜ਼ ਉਨ੍ਹਾਂ ਦੇ ਦਫ਼ਤਰ ‘ਚ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।