ਚੰਡੀਗੜ੍ਹ, 12 ਮਈ 2025: ਭਾਰਤ ਅਤੇ ਪਾਕਿਸਤਾਨ ਮਿਲਟਰੀ ਸਟਾਫ ਦੇ ਡਾਇਰੈਕਟਰ ਜਨਰਲ (DGMO) ਨੇ ਸੋਮਵਾਰ ਨੂੰ ਗੱਲਬਾਤ ਕੀਤੀ। ਜਾਣਕਾਰੀ ਮੁਤਾਬਕ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਨੇ 10 ਮਈ ਨੂੰ ਜੰਗਬੰਦੀ ‘ਤੇ ਹੋਏ ਆਪਸੀ ਸਮਝੌਤੇ ‘ਤੇ ਚਰਚਾ ਕੀਤੀ। ਇਸ ‘ਚ ਸਰਹੱਦ ਪਾਰ ਗੋਲੀਬਾਰੀ ਅਤੇ ਫੌਜੀ ਕਾਰਵਾਈਆਂ ਨੂੰ ਰੋਕਣ ਲਈ ਇੱਕ ਸਮਝੌਤਾ ਹੋਇਆ ਸੀ।
ਇਹ ਗੱਲਬਾਤ ਦੁਪਹਿਰ 12 ਵਜੇ ਹੌਟਲਾਈਨ ‘ਤੇ ਹੋਣੀ ਸੀ, ਪਰ ਇਹ ਸ਼ਾਮ 5 ਵਜੇ ਸ਼ੁਰੂ ਹੋਈ। ਗੱਲਬਾਤ ਦੇ ਅੰਤਿਮ ਨਤੀਜੇ ਅਜੇ ਜਨਤਕ ਨਹੀਂ ਕੀਤੇ ਗਏ ਹਨ। ਜਿਕਰਯੋਗ ਹੈ ਕਿ 22 ਅਪ੍ਰੈਲ ਨੂੰ ਅੱ.ਤ.ਵਾ.ਦੀ.ਆਂ ਨੇ ਦੱਖਣੀ ਕਸ਼ਮੀਰ ਦੇ ਪਹਿਲਗਾਮ ‘ਚ 26 ਜਣਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਮਰਨ ਵਾਲਿਆਂ ‘ਚ ਜ਼ਿਆਦਾਤਰ ਸੈਲਾਨੀ ਸਨ। ਇਸ ਤੋਂ ਬਾਅਦ ਭਾਰਤੀ ਫੌਜ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਜਿਸ ਦੇ ਤਹਿਤ ਪਾਕਿਸਤਾਨ ‘ਚ ਨੌਂ ਅੱ.ਤ.ਵਾ.ਦੀ ਟਿਕਾਣਿਆਂ ਨੂੰ ਢਾਹ ਦਿੱਤਾ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਮੁਤਾਬਕ ਸੌ ਤੋਂ ਵੱਧ ਅੱ.ਤ.ਵਾ.ਦੀ ਮਾਰੇ ਗਏ।
ਭਾਰਤ ਦੀਆਂ ਤਿੰਨੋਂ ਫੌਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਮੀਡੀਆ ਬ੍ਰੀਫਿੰਗ ‘ਚ ਆਪ੍ਰੇਸ਼ਨ ਸਿੰਦੂਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ। ਇਨ੍ਹਾਂ ਅਧਿਕਾਰੀਆਂ ਨੇ ਲਗਾਤਾਰ ਦੋ ਦਿਨ ਮੀਡੀਆ ਬ੍ਰੀਫਿੰਗ ਦਿੱਤੀ। ਅਧਿਕਾਰੀਆਂ ਨੇ ਪਾਕਿਸਤਾਨ ‘ਚ ਕੀਤੀ ਫੌਜੀ ਕਾਰਵਾਈ ਦੇ ਸਬੂਤ ਦਿਖਾਏ।
Read More: ਜੰਗ ਕੋਈ ਰੋਮਾਂਟਿਕ ਬਾਲੀਵੁੱਡ ਫਿਲਮ ਨਹੀਂ ਹੈ: ਸਾਬਕਾ ਫੌਜ ਮੁਖੀ ਮਨੋਜ ਨਰਵਣੇ