ਦੇਸ਼, 14 ਜੁਲਾਈ 2025: 12 ਜੂਨ ਨੂੰ ਅਹਿਮਦਾਬਾਦ ‘ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ ਦੀ ਜਾਂਚ ਦੀ ਸ਼ੁਰੂਆਤੀ ਰਿਪੋਰਟ ‘ਚ ਕਿਹਾ ਗਿਆ ਕਿ ਬਦਕਿਸਮਤ ਬੋਇੰਗ ਡ੍ਰੀਮਲਾਈਨਰ ਜਹਾਜ਼ ਦੇ ਦੋਵੇਂ ਇੰਜਣਾਂ ਨੇ ਈਂਧਨ ਸਪਲਾਈ ਦੇ ਨੁਕਸਾਨ ਕਾਰਨ ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਕੰਮ ਕਰਨਾ ਬੰਦ ਕਰ ਦਿੱਤਾ ਸੀ। ਜਿਸ ਕਾਰਨ ਹਾਦਸਾ ਵਾਪਰਿਆ |
ਇਸਦੇ ਚੱਲਦੇ ਹੁਣ ਭਾਰਤ ਦੇ ਹਵਾਬਾਜ਼ੀ ਨਿਗਰਾਨ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (DGCA) ਨੇ ਦੇਸ਼ ਦੀਆਂ ਸਾਰੀਆਂ ਏਅਰਲਾਈਨਾਂ ਨੂੰ ਬੋਇੰਗ 787 ਅਤੇ 737 ਜਹਾਜ਼ਾਂ ‘ਚ ਫਿਊਲ ਸਵਿੱਚ ਲਾਕਿੰਗ ਸਿਸਟਮ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਜਾਂਚ 21 ਜੁਲਾਈ ਤੱਕ ਪੂਰੀ ਕੀਤੀ ਜਾਣੀ ਹੈ।
ਡੀਜੀਸੀਏ (DGCA) ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਕੁਝ ਅੰਤਰਰਾਸ਼ਟਰੀ ਰਿਪੋਰਟਾਂ ਦੇ ਮੁਤਾਬਕ ਇਨ੍ਹਾਂ ਜਹਾਜ਼ਾਂ ਦੇ ਫਿਊਲ ਸਵਿੱਚ ਲਾਕਿੰਗ ਸਿਸਟਮ ‘ਚ ਇੱਕ ਤਕਨੀਕੀ ਨੁਕਸ ਪਾਇਆ ਗਿਆ ਹੈ, ਜੋ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਸਕਦਾ ਹੈ।
ਇਹ ਸਿਸਟਮ ਜਹਾਜ਼ ਦੇ ਇੰਜਣ ਨੂੰ ਬਾਲਣ ਸਪਲਾਈ ਨੂੰ ਕੰਟਰੋਲ ਕਰਦਾ ਹੈ। ਜੇਕਰ ਇਸ ‘ਚ ਕੋਈ ਸਮੱਸਿਆ ਹੈ, ਤਾਂ ਇੰਜਣ ਬੰਦ ਹੋਣ ਜਾਂ ਬਾਲਣ ਸਪਲਾਈ ਬੰਦ ਹੋਣ ਦਾ ਖ਼ਤਰਾ ਹੋ ਸਕਦਾ ਹੈ। ਇਸ ਲਈ, ਡੀਜੀਸੀਏ ਨੇ ਇਸਨੂੰ ਗੰਭੀਰਤਾ ਨਾਲ ਲਿਆ ਹੈ। ਡੀਜੀਸੀਏ ਨੇ ਸਾਰੀਆਂ ਏਅਰਲਾਈਨਾਂ ਨੂੰ ਆਪਣੇ ਬੋਇੰਗ 787 ਅਤੇ 737 ਫਲੀਟ ਦੇ ਸਾਰੇ ਜਹਾਜ਼ਾਂ ਦੀ ਤਕਨੀਕੀ ਜਾਂਚ ਕਰਨ ਅਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਜੇਕਰ ਕਿਸੇ ਵੀ ਜਹਾਜ਼ ‘ਚ ਕੋਈ ਨੁਕਸ ਪਾਇਆ ਜਾਂਦਾ ਹੈ, ਤਾਂ ਇਸਦੀ ਤੁਰੰਤ ਮੁਰੰਮਤ ਕਰਨੀ ਪਵੇਗੀ, ਉਦੋਂ ਤੱਕ ਉਸ ਜਹਾਜ਼ ਨੂੰ ਉਡਾਣ ਲਈ ਨਹੀਂ ਚਲਾਇਆ ਜਾ ਸਕਦਾ।
Read More: ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ‘ਚ ਖ਼ੁਲਾਸਾ, ਫਿਊਲ ਸਪਲਾਈ ਹੋਈ ਸੀ ਬੰਦ