ਦੇਸ਼, 12 ਅਗਸਤ 2025: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੰਡੀਗੋ ਨੂੰ ’ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਇਸ ਲਈ ਜਾਰੀ ਕੀਤਾ ਗਿਆ ਹੈ ਕਿਉਂਕਿ ਏਅਰਲਾਈਨ ਨੇ ਕਥਿਤ ਤੌਰ ‘ਤੇ ਲਗਭਗ 1,700 ਪਾਇਲਟਾਂ ਦੀ ਸਿਖਲਾਈ ‘ਚ ਕੁਝ ਖ਼ਾਮੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਨੋਟਿਸ ਪਿਛਲੇ ਮਹੀਨੇ ਏਅਰਲਾਈਨ ਤੋਂ ਪ੍ਰਾਪਤ ਦਸਤਾਵੇਜ਼ਾਂ ਅਤੇ ਜਵਾਬਾਂ ਦੀ ਜਾਂਚ ਕਰਨ ਤੋਂ ਬਾਅਦ ਜਾਰੀ ਕੀਤਾ ਗਿਆ ਸੀ। ਡੀਜੀਸੀਏ ਨੇ ਪਾਇਆ ਕਿ ‘ਸੀ’ ਸ਼੍ਰੇਣੀ ਜਾਂ ਮਹੱਤਵਪੂਰਨ ਹਵਾਈ ਅੱਡਿਆਂ ਦੇ ਲਗਭਗ 1,700 ਪਾਇਲਟਾਂ ਦੀ ਸਿਖਲਾਈ ਸਿਮੂਲੇਟਰਾਂ ‘ਤੇ ਕੀਤੀ ਗਈ ਸੀ ਜੋ ਪ੍ਰਮਾਣਿਤ ਨਹੀਂ ਸਨ। ਇਸ ‘ਚ ਮੁੱਖ ਪਾਇਲਟ ਅਤੇ ਸਹਿ-ਪਾਇਲਟ ਵੀ ਸ਼ਾਮਲ ਹਨ। ਯਾਨੀ ਕਿ ਸਿਖਲਾਈ ਲਈ ਵਰਤਿਆ ਜਾਣ ਵਾਲਾ ਉਪਕਰਣ ਮਿਆਰ ਦੇ ਅਨੁਸਾਰ ਨਹੀਂ ਸੀ।
ਇਸ ਦੇ ਨਾਲ ਹੀ ਇੰਡੀਗੋ ਦੇ ਬੁਲਾਰੇ ਨੇ ਕਿਹਾ, ਸਾਨੂੰ ਡੀਜੀਸੀਏ ਤੋਂ ਸਾਡੇ ਕੁਝ ਪਾਇਲਟਾਂ ਦੀ ਸਿਮੂਲੇਟਰ ਸਿਖਲਾਈ ਨਾਲ ਸਬੰਧਤ ਇੱਕ ਕਾਰਨ ਦੱਸੋ ਨੋਟਿਸ ਮਿਲਿਆ ਹੈ। ਅਸੀਂ ਇਸਦੀ ਸਮੀਖਿਆ ਕਰ ਰਹੇ ਹਾਂ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਰੈਗੂਲੇਟਰ ਨੂੰ ਜਵਾਬ ਦੇਵਾਂਗੇ। ਅਸੀਂ ਆਪਣੇ ਕਾਰਜਾਂ ‘ਚ ਸੁਰੱਖਿਆ ਅਤੇ ਪਾਲਣਾ ਦੇ ਉੱਚਤਮ ਮਿਆਰਾਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਾਂ।
Read More: ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਫਲਾਈਟ ਦੀ ਕਰਵਾਈ ਐਮਰਜੈਂਸੀ ਲੈਂਡਿੰਗ