July 7, 2024 10:44 am
Air Asia

DGCA ਨੇ ਨਿਯਮਾਂ ਦੀ ਉਲੰਘਣਾ ਕਰਨ ‘ਤੇ ਏਅਰ ਏਸ਼ੀਆ ‘ਤੇ ਲਗਾਇਆ 20 ਲੱਖ ਰੁਪਏ ਦਾ ਜ਼ੁਰਮਾਨਾ

ਚੰਡੀਗੜ੍ਹ,11 ਫਰਵਰੀ 2023: ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (DGCA ) ਨੇ ਏਅਰ ਏਸ਼ੀਆ (AirAsia) ‘ਤੇ 20 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਇਹ ਜੁਰਮਾਨਾ ਏਅਰ ਏਸ਼ੀਆ ‘ਤੇ ਡੀਜੀਸੀਏ ਨਿਯਮਾਂ ਦੀ ਉਲੰਘਣਾ ਕਰਨ ਲਈ ਲਗਾਇਆ ਗਿਆ ਹੈ। ਦਰਅਸਲ, ਜਾਂਚ ਦੌਰਾਨ ਏਅਰ ਏਸ਼ੀਆ ਦੇ ਪਾਇਲਟ ਅਤੇ ਪਾਇਲਟ ਦੀ ਨਿਪੁੰਨਤਾ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਸਨ।

ਇਸਦੇ ਨਾਲ ਹੀ ਡੀਜੀਸੀਏ (DGCA) ਨੇ ਡਿਊਟੀ ਵਿੱਚ ਅਣਗਹਿਲੀ ਲਈ ਏਅਰ ਏਸ਼ੀਆ (Air Asia) ਦੇ ਅੱਠ ਜਾਂਚ ਕਰਤਾਵਾਂ ‘ਤੇ 3-3 ਲੱਖ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ। ਦੱਸ ਦੇਈਏ ਕਿ ਇਹ ਜਾਂਚਕਰਤਾ ਡੀਜੀਸੀਏ ਦੇ ਸਿਵਲ ਏਵੀਏਸ਼ਨ ਲੋੜਾਂ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੇ।