ਦਿੱਲੀ, 02 ਮਈ 2025: Devi Bus Yojna: ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਦਿੱਲੀ ਇਲੈਕਟ੍ਰਿਕ ਵਹੀਕਲ ਇੰਟਰਚੇਂਜ (DEVI) ਨਾਮਕ ਇੱਕ ਨਵੀਂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ | ਇਸ ਪ੍ਰੋਜੈਕਟ ਦੇ ਤਹਿਤ, 225 ਆਧੁਨਿਕ, ਵਾਤਾਵਰਣ ਅਨੁਕੂਲ ਬੱਸਾਂ ਦਾ ਇੱਕ ਨਵਾਂ ਬੇੜਾ ਸੜਕਾਂ ‘ਤੇ ਲਿਆਂਦਾ ਗਿਆ ਹੈ।
ਦਿੱਲੀ ਸਰਕਾਰ ਦੀ ਦੇਵੀ ਇਲੈਕਟ੍ਰਿਕ ਬੱਸ (Devi Bus) ਪਹਿਲਕਦਮੀ ਦੀ ਸ਼ੁਰੂਆਤ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਨੌਂ ਮੀਟਰ ਲੰਬੀਆਂ ਪੂਰੀਆਂ ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ ਕੇਂਦਰੀ ਆਵਾਜਾਈ ਅਤੇ ਰਾਜਮਾਰਗ ਅਤੇ ਕਾਰਪੋਰੇਟ ਮਾਮਲਿਆਂ ਦੇ ਰਾਜ ਮੰਤਰੀ ਹਰਸ਼ ਮਲਹੋਤਰਾ, ਸਿਹਤ ਅਤੇ ਪਰਿਵਾਰ ਭਲਾਈ, ਆਵਾਜਾਈ, ਸੂਚਨਾ ਤਕਨਾਲੋਜੀ ਮੰਤਰੀ ਪੰਕਜ ਸਿੰਘ ਅਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਨਾਲ-ਨਾਲ ਦਿੱਲੀ ਦੇ ਸੰਸਦ ਮੈਂਬਰ ਅਤੇ ਜੀਐਨਸੀਟੀਡੀ ਦੇ ਕੈਬਨਿਟ ਮੰਤਰੀ ਵੀ ਮੌਜੂਦ ਸਨ।
ਇਹ ਬੱਸਾਂ ਖਾਸ ਤੌਰ ‘ਤੇ ਉਨ੍ਹਾਂ ਰੂਟਾਂ ‘ਤੇ ਚਲਾਈਆਂ ਜਾਣਗੀਆਂ ਜਿੱਥੋਂ ਅਦਾਲਤ ਦੇ ਹੁਕਮਾਂ ਤੋਂ ਬਾਅਦ ਲਗਭਗ 700 ਪੁਰਾਣੀਆਂ ਬੱਸਾਂ ਨੂੰ ਹਾਲ ਹੀ ‘ਚ ਹਟਾ ਦਿੱਤਾ ਸੀ। ਇਨ੍ਹਾਂ ਪੁਰਾਣੀਆਂ ਬੱਸਾਂ ਨੇ ਹੁਣ ਆਪਣੀ ਉਮਰ ਪੂਰੀ ਕਰ ਲਈ ਸੀ। ਦੇਵੀ ਬੱਸਾਂ ‘ਚ 9 ਮੀਟਰ ਲੰਬਾਈ ਦੀਆਂ ਬੱਸਾਂ ਹੋਣਗੀਆਂ ਤਾਂ ਜੋ ਯਾਤਰੀਆਂ ਨੂੰ ਉਨ੍ਹਾਂ ਦੀ ਜ਼ਰੂਰਤ ਮੁਤਾਬਕ ਪੂਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ।
ਦੇਵੀ ਬੱਸ ਸਕੀਮ ਕੀ ਹੈ ?
ਇਹ ਪਹਿਲ ਦਿੱਲੀ ਸਰਕਾਰ ਦੀ 2025 ਅਤੇ 2026 ਦੇ ਵਿਚਕਾਰ 2,080 (9 ਮੀਟਰ) ਇਲੈਕਟ੍ਰਿਕ ਮੁਹੱਲਾ ਬੱਸਾਂ ਸ਼ੁਰੂ ਕਰਨ ਦੀ ਯੋਜਨਾ ਦਾ ਹਿੱਸਾ ਹੈ। ਇਸਦਾ ਉਦੇਸ਼ ਸ਼ਹਿਰ ਦੇ 80 ਪ੍ਰਤੀਸ਼ਤ ਜਨਤਕ ਆਵਾਜਾਈ ਫਲੀਟ ਨੂੰ ਇਲੈਕਟ੍ਰਿਕ ਵਾਹਨਾਂ ‘ਚ ਬਦਲਣਾ ਹੈ।
ਇਸ ਯੋਜਨਾ ਦੇ ਤਹਿਤ 1,456 (9 ਮੀਟਰ) ਇਲੈਕਟ੍ਰਿਕ ਬੱਸਾਂ ਤਾਇਨਾਤ ਕੀਤੀਆਂ ਜਾਣਗੀਆਂ, ਜਿਨ੍ਹਾਂ ਨੂੰ ਆਰਾਮ, ਸਹੂਲਤ ਅਤੇ ਵਾਤਾਵਰਣ ਸਥਿਰਤਾ ਨੂੰ ਧਿਆਨ ‘ਚ ਰੱਖ ਕੇ ਡਿਜ਼ਾਈਨ ਕੀਤਾ ਗਿਆ ਹੈ। ਇਹ ਬੱਸਾਂ ਆਵਾਜਾਈ ਦੇ ਇੱਕ ਸੁਵਿਧਾਜਨਕ ਸਾਧਨ ਵਜੋਂ ਰਾਜਧਾਨੀ ਨੂੰ ਇੱਕ ਸਾਫ਼ ਅਤੇ ਹਰੇ ਭਵਿੱਖ ਵੱਲ ਲਿਜਾਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।
Read More: Punjab buses closed: ਸਰਕਾਰੀ ਬੱਸਾਂ ‘ਚ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਭਲਕੇ ਦੋ ਘੰਟੇ ਬੰਦ ਰਹਿਣਗੇ ਬੱਸ ਸਟੈਂਡ