ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਾਰੰਟੀਆਂ ਦੇ ਅੱਗੇ ਕੇਜਰੀਵਾਲ ਦਾ ਝੂਠ ਨਹੀਂ ਚੱਲਿਆ
ਚੰਡੀਗੜ੍ਹ, 9 ਫਰਵਰੀ 2025- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (naib singh saini) ਨੇ ਕਿਹਾ ਕਿ ਨਿਗਮ ਚੋਣ ਦੇ ਬਾਅਦ ਜਨਤਾ ਨਾਲ ਜੁੜੇ ਵੱਖ-ਵੱਖ ਵਿਕਾਸ ਕੰਮਾਂ ਵਿਚ ਹੋਰ ਤੇਜੀ ਲਿਆਉਣ ਦੇ ਨਾਲ-ਨਾਲ ਨਵੀਂ ਪਰਿਯੋਜਨਾਵਾਂ ‘ਤੇ ਵੀ ਤੇਜੀ ਨਾਲ ਕੰਮ ਕੀਤਾ ਜਾਵੇਗਾ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਨਾਰਨੌਂਦ ਵਿਚ ਕਾਰਜਕਰਤਾਵਾਂ ਵੱਲੋਂ ਪ੍ਰਬੰਧਿਤ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਾਰਜਕਰਤਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਨਿਗਮ ਚੋਣ ਵਿਚ ਭਾਰਤੀ ਜਨਤਾ ਪਾਰਟੀ ਦੇ ਪ੍ਰਤੀਨਿਧੀ ਦੀ ਜਿੱਤ ਯਕੀਨੀ ਕਰ ਖੇਤਰ ਨੂੰ ਵਿਕਾਸ ਦੇ ਮਾਮਲੇ ਵਿਚ ਅੱਗੇ ਵਧਾਉਣ ਦਾ ਕੰਮ ਕਰਨ।
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਵੀ ਤੰਜ ਕੱਸਦੇ ਹੋਏ ਕਿਹਾ ਕਿ ਦਿੱਲੀ ਚੋਣ ਦੌਰਾਨ ਸ੍ਰੀ ਕੇਜਰੀਵਾਲ ਵੱਲੋਂ ਤਰ੍ਹਾ-ਤਰ੍ਹਾ ਦੀ ਅਫਵਾਹਾਂ ਫੈਲਾਈਆਂ ਗਈਆਂ ਅਤੇ ਕਿਹਾ ਕਿ ਹਰਿਆਣਾ ਨੇ ਯਮੁਨਾ ਦੇ ਪਾਣੀ ਵਿਚ ਜਹਿਰ ਮਿਲਾ ਦਿੱਤਾ। ਪਰ ਜਨਮ ਤੋਂ ਕੇਜਰੀਵਾਲ ਦਾ ਵੀ ਇਹੀ ਹੋਇਆ ਹੈ, ਹਰਿਆਣਾ ਦੇ ਲੋਕ ਤਾਂ ਅਜਿਹੇ ਹਨ ਜੋ ਖੁਦ ਜਹਿਰ ਪੀ ਕੇ ਦੂਜਿਆਂ ਨੂੰ ਅੰਮ੍ਰਿਤ ਪਿਲਾਉਂਦੇ ਹਨ। ਹਰਿਆਣਾ ਦੇ ਲੋਕ ਸਨਾਤਮ ਸਭਿਆਚਾਰ ਨੂੰ ਮੰਨਣ ਵਾਲੇ ਲੋਕ ਹਨ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਗਾਰੰਟੀਆਂ ਦੇ ਅੱਗੇ ਕੇਜਰੀਵਾਲ ਦਾ ਝੂਠ ਨਹੀਂ ਚੱਲਿਆ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੇਜਰੀਵਾਲ ਦਾਵਾ ਕਰਦੇ ਸਨ ਕਿ ਉਨ੍ਹਾਂ ਨੂੰ ਕੋਈ ਹਰਾਉਣ ਵਾਲਾ ਨਹੀਂ ਹੈ, ਪਰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਗਾਰੰਟੀਆਂ ਦੇ ਅੱਗੇ ਕੇਜਰੀਵਾਲ ਦਾ ਝੂਠ ਨਹੀਂ ਚੱਲਿਆ ਅਤੇ ਦਿੱਲੀ ਦੀ ਜਨਤਾ ਨੇ ਭਾਰਤੀ ਜਨਤਾ ਪਾਰਟੀ ਨੂੰ ਮਜਬੂਤ ਜਨਾਦੇਸ਼ ਦਿੰਦੇ ਹੋਏ ਪ੍ਰਧਾਨ ਮੰਤਰੀ ਦੇ ਸੰਕਲਪ ਨੂੰ ਸਾਕਾਰ ਕਰਨ ਦਾ ਕੰਮ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸੂਬੇ ਵਿਚ ਵੀ 5 ਮਿੱਤੀ ਨੂੰ ਵੋਟਿੰਗ ਹੋਈ, ਅਤੇ 8 ਨੂੰ ਰਿਜਲਟ ਆਇਆ ਅਤੇ ਭਾਰਤੀ ਜਨਤਾ ਪਾਰਟੀ ਦੀ 48 ਸੀਟਾਂ ਆਈਆਂ। ਦਿੱਲੀ ਵਿਚ ਵੀ ਅਜਿਹਾ ਹੀ ਹੋਇਆ ਅਤੇ ਇੱਥੇ ਵੀ ਭਾਰਤੀ ਜਨਤਾ ਪਾਰਟੀ ਦੀ 48 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਯਮੁਨਾ ਮਾਂ ਨੂੰ ਸਾਫ ਕਰਨ ਦਾ ਦਾਵਾ ਕੀਤਾ ਸੀ ਪਰ 10 ਸਾਲਾਂ ਵਿਚ ਜਨਤਾ ਨਾਲ ਝੂਠੇ ਵਾਦੇ ਕਰਦੇ ਹੋਏ ਸਿਵਾਏ ਆਪਣੀ ਸਿਆਸਤ ਚਮਕਾਉਣ ਦੇ ਉਨ੍ਹਾਂ ਨੇ ਕੁੱਝ ਨਹੀਂ ਕੀਤਾ।
ਮੁੱਖ ਮੰਤਰੀ ਨਾਇਬ ਸੈਣੀ ਨੇ ਕਾਰਜਕਰਤਾਵਾਂ ਦੇ ਸਾਹਮਣੇ ਨਿਗਮ ਚੋਣ ਨੂੰ ਲੈ ਕੇ ਕਿਹਾ ਕਿ ਪਾਰਟੀ ਦਾ ਜੋ ਵੀ ਫੈਸਲਾ ਆਵੇ, ਉਸ ਨੂੰ ਸਵੀਕਾਰ ਕਰਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਬੀਜੇਪੀ ਦੀ ਜਿੱਤ ਯਕੀਨੀ ਕਰਵਾਉਣ।
ਇਸ ਦੌਰਾਨ ਕੈਬੀਨੇਟ ਮੰਤਰੀ ਰਣਬੀਰ ਗੰਗਵਾ, ਵਿਧਾਇਕ ਰਾਮਕੁਮਾਰ ਗੌਤਮ, ਸਾਬਕਾ ਖਜਾਨਾ ਮੰਤਰੀ ਕੈਪਟਨ ਅਭਿਮਨਿਊ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਸਾਬਕਾ ਰਾਜਸਭਾ ਸਾਂਸਦ ਡੀਪੀ ਵਤਸ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਕਾਰਜਕਰਤਾ ਮੌਜੂਦ ਸਨ।
Read More: ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਲਈ ਅੱਜ ਤੋਂ ਸ਼ੁਰੂ ਹੋਵੇਗਾ ਦੋ ਦਿਨਾਂ ਓਰਿਅਨਟੇਸ਼ਨ ਪ੍ਰੋਗਰਾਮ