ਚੰਡੀਗੜ੍ਹ, 7 ਅਗਸਤ 2024: ਹਰਿਆਣਾ ਦੇ ਖੇਤੀਬਾੜੀ ਮੰਤਰੀ ਕੰਵਰ ਪਾਲ ਨੇ ਸੰਬੰਧਿਤ ਅਧਿਕਾਰੀਆਂ ਨੂੰ ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ (Indian International Horticultural Market) , ਗਨੌਰ (ਸੋਨੀਪਤ) ‘ਚ ਚੱਲ ਰਹੇ ਵਿਕਾਸ ਕੰਮਾਂ ‘ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸੂਬੇ ਦੇ ਕਿਸਾਨਾਂ ਨੂੰ ਇਸਦਾ ਲਾਭ ਮਿਲ ਸਕੇ | ਕੰਵਰ ਪਾਲ ਨੇ ਉਕਤ ਪ੍ਰੋਜੈਕਟ ‘ਚ ਚੱਲ ਰਹੇ ਵਿਕਾਸ ਕੰਮਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ |
ਉਨ੍ਹਾਂ ਕਿਹਾ ਕਿ ਇੰਡੀਅਨ ਇੰਟਰਨੈਸ਼ਨਲ ਹੋਰਟੀਕਲਚਰਲ ਮਾਰਕਿਟ ਦਾ ਪ੍ਰੋਜੈਕਟ ਹਰਿਆਣਾ ਸਰਕਾਰ ਦਾ ਡ੍ਰੀਮ ਪ੍ਰੋਜੈਕਟ ਹੈ ਅਤੇ ਇਸਦੇ ਨਿਰਮਾਣ ਕੰਮਾਂ ‘ਚ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਨਿਰਧਾਰਿਤ ਸਮੇਂ ‘ਚ ਪੂਰਾ ਕੀਤੇ ਜਾਣ ਦੀ ਲੋੜ ਹੈ |