ਚੰਡੀਗੜ੍ਹ, 14 ਮਈ 2024: ਬੰਗਲਾਦੇਸ਼ (Bangladesh) ਦੇ ਵਿਦੇਸ਼ ਮੰਤਰੀ ਹਸਨ ਮਹਿਮੂਦ ਨੇ ਕਿਹਾ ਹੈ, “ਭਾਰਤ ਤੋਂ ਬਿਨਾਂ ਉਨ੍ਹਾਂ ਦੇ ਦੇਸ਼ ਵਿੱਚ ਵਿਕਾਸ ਸੰਭਵ ਨਹੀਂ ਹੈ। ਬੰਗਲਾਦੇਸ਼ ਭਾਰਤ ਨਾਲ ਤਿੰਨ ਪਾਸਿਆਂ ਤੋਂ ਕਈ ਹਜ਼ਾਰ ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ। ਅਜਿਹੇ ਵਿੱਚ ਸਾਡੇ ਲਈ ਚੰਗੇ ਸਬੰਧ ਬਣਾਉਣੇ ਬਹੁਤ ਜ਼ਰੂਰੀ ਹਨ।”
ਦਰਅਸਲ, ਮਹਿਮੂਦ ਸੋਮਵਾਰ ਨੂੰ ਬੰਗਲਾਦੇਸ਼ (Bangladesh) ‘ਚ ਵਿਰੋਧੀ ਧਿਰ ਵਲੋਂ ਚਲਾਏ ਗਏ ‘ਭਾਰਤ ਦਾ ਬਾਈਕਾਟ‘ ਮੁਹਿੰਮ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ, “ਬੰਗਲਾਦੇਸ਼ ਨੈਸ਼ਨਲ ਪਾਰਟੀ (ਬੀ.ਐਨ.ਪੀ.) ਵੱਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਮਕਸਦ ਦੇਸ਼ ਵਿੱਚ ਅਸਥਿਰਤਾ ਪੈਦਾ ਕਰਨਾ ਸੀ। ਉਹ ਬੰਗਲਾਦੇਸ਼ ਦੀ ਆਰਥਿਕਤਾ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।”