Mohali

ਸਕਾਰਾਤਮਕ ਸੋਚ ਦੇ ਨਾਲ ਸੂਬੇ ਦਾ ਵਿਕਾਸ ਕਰਨਾ ਹੀ ਇਕਲੌਤਾ ਟੀਚਾ: ਮੁੱਖ ਮੰਤਰੀ ਮਨੋਹਰ ਲਾਲ

ਚੰਡੀਗੜ੍ਹ, 19 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਸੂਬਾ ਸਰਕਾਰ ਸਕਾਰਾਤਮਕ ਸੋਚ ਦੇ ਨਾਲ ਹਰਿਆਣਾ ਦੇ ਚਹੁੰਮੁਖੀ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ। ਸਮਾਜ ਦੇ ਸਾਰੇ ਵਰਗਾਂ ਲਈ ਭਲਾਈਕਾਰੀ ਯੋਜਨਾਵਾਂ ਨੁੰ ਲਾਗੂ ਕੀਤਾ ਗਿਆ ਹੈ। ਮੌਜੂਦਾ ਵਿਚ ਹਰਿਆਣਾ ਵਿਧਾਨਸਭਾ ਦਾ ਸਰਦੀ ਰੁੱਤ ਸੈਂਸ਼ਨ ਚੱਲ ਰਿਹਾ ਹੈ, ਜਿਸ ਵਿਚ ਸਪੀਕਰ ਤੇ ਡਿਪਟੀ ਸਪੀਕਰ ਵੱਧ ਤਨਾਅ ਵਿਚ ਰਹਿੰਦੇ ਹਨ।

ਅਜਿਹੇ ਮਾਹੌਲ ਵਿਚ ਉਨ੍ਹਾਂ ਦੇ ਲਈ ਸਹੀ ਫੈਸਲੇ ਲੈਣਾ ਚਨੌਤੀਪੂਰਨ ਹੋ ਜਾਂਦਾ ਹੈ। ਸੈਂਸ਼ਨ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਆਪਣੀ ਗੱਲ ਰੱਖਦੇ ਹਨ। ਅਨੇਕ ਵਾਰ ਮੈਂਬਰਾਂ ਦੇ ਵਿਚ ਸੰਵਾਦ ਨਾਲ ਮਾਹੌਲ ਵਿਚ ਤਨਾਅ ਆ ਜਾਂਦਾ ਹੈ ਅਜਿਹੇ ਵਿਚ ਵਿਅਕਤੀ ਨੂੰ ਧੀਰਜ ਰੱਖਦੇ ਹੋਏ ਸਹੀ ਫੈਸਲਾ ਲੈਣਾ ਜਰੂਰੀ ਹੁੰਦਾ ਹੈ। ਇਸੀ ਗੱਲ ਨੁੰ ਧਿਆਨ ਵਿਚ ਰੱਖਦੇ ਹੋਏ ਅੱਜ ਦਾ ਕੁਸ਼ਲ ਅਗਵਾਈ ਅਤੇ ਤਨਾਅਮੁਕਤ ਜੀਵਨ ਪ੍ਰੋਗਾ੍ਰਮ ਦਾ ਪ੍ਰਬੰਧ ਕੀਤਾ ਗਿਆ ਹੈ। ਤਣਾਅ ਲਈ ਬਿਨ੍ਹਾਂ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੀ ਇਕਲੌਤਾ ਟੀਚਾ ਹੈ। ਇਸੀ ਸਕਾਰਾਤਮਕ ਸੋਚ ਦੇ ਨਾਲ ਸਰਕਾਰ ਟੀਚੇ ਨੂੰ ਨਿਰਧਾਰਿਤ ਕਰ ਅੱਗੇ ਵੱਧ ਰਹੀ ਹੈ। ਉਨ੍ਹਾਂ ਨੇ ਆਰਟ ਆਫ ਲਿਵਿੰਗ ਦੇ ਪ੍ਰਣਤਾ ਰਵੀਸ਼ੰਕਰ ਵੱਲੋਂ ਦੱਸੀ ਗੱਲਾਂ ਨੂੰ ਅਮਲ ਕਰ ਅੱਗੇ ਵੱਧਣ ਦੀ ਗੱਲ ਵੀ ਕਹੀ।

ਮੁੱਖ ਮੰਤਰੀ (Manohar Lal) ਅੱਜ ਇੱਥੇ ਹਰਿਆਣਾ ਨਿਵਾਸ ਵਿਚ ਆਰਟ ਆਫ ਲਿਵਿੰਗ ਵੱਲੋਂ ਹਰਿਆਣਾ ਵਿਧਾਨਸਭਾ ਦੇ ਮੈਂਬਰਾਂ ਦੇ ਲਈ ਪ੍ਰਬੰਧਿਤ ਯੋਗਾਸਨ ਸੈਂਸ਼ਨ-ਕੁਸ਼ਲ ਅਗਵਾਈ ਅਤੇ ਤਨਾਅਮੁਕਤ ਜੀਵਨ ਪ੍ਰੋਗ੍ਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੌਕੇ ‘ਤੇ ਸਪੀਕਰ ਗਿਆਨ ਚੰਦ ਗੁਪਤਾ, ਡਿਪਟੀ ਸਪੀਕਰ ਰਣਬੀਰ ਸਿੰਘ ਗੰਗਵਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ , ਵਿਧਾਇਕ ਸੁਭਾਸ਼ ਸੁਧਾ ਸਮੇਤ ਹੋਰ ਕਈ ਵਿਧਾਇਕ ਮੌਜੂਦ ਰਹੇ।

ਆਰਟ ਆਫ ਲਿਵਿੰਗ ਦੇ ਪ੍ਰੇਣਤਾ ਰਵੀਸ਼ੰਕਰ ਵੀਡੀਓ ਕਾਨਫ੍ਰੈਂਸਿੰਗ ਰਾਹੀਂ ਵਿਧਾਨ ਸਭਾ ਮੈਂਬਰਾਂ ਨਾਲ ਰੁਬਰੂ ਹੋਏ। ਉਨ੍ਹਾਂ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਕੁਸ਼ਡ ਅਗਵਾਈ ਦੇ ਨਾਲ-ਨਾਲ ਸਮਾਜਿਕ ਸਰੋਕਾਰ ‘ਤੇ ਵਿਸ਼ੇਸ਼ ਜੋਰ ਦੇ ਰਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਦੀ ਭਲਾਈ ਲਈ ਫਸਲ ਵਿਵਿਧੀਕਰਣ ਨੂੰ ਵੱਡੇ ਪੱਧਰ ‘ਤੇ ਲਾਗੂ ਕੀਤਾ ਹੈ ਜਿਸ ਨਾਲ ਕਿਸਾਨ ਖੁਸ਼ਹਾਲ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਨਕਾਰਾਤਕ ਸੋਚ ਦੇ ਲੋਕ ਵੱਧ ਸਰਗਰਮ ਰਹਿੰਦੇ ਹਨ ਅਤੇ ਸਮਾਜ ਦੀ ਹਾਨੀ ਦਾ ਯਤਨ ਕਰਦੇ ਹਨ।

ਸਕਾਰਾਤਮਕ ਸੋਚ ਦੇ ਲੋਕਾਂ ਨੂੰ ਵੱਧ ਸਰਗਰਮ ਹੋ ਕੇ ਉਨ੍ਹਾਂ ਦੀ ਸਰਗਰਮੀ ਨੂੰ ਘੱਟ ਕਰਨਾ ਹੋਵੇਗਾ, ਤਾਂ ਜੋ ਸਮਾਜ ਦੀ ਭਲਾਈ ਹੋ ਸਕੇ। ਉਨ੍ਹਾਂ ਨੇ ਯੋਗਾਸਨ ਦੇ ਲਾਭ ਦੱਸੇ ਅਤੇ ਤਨਾਅ ਤੋਂ ਮੁਕਤ ਰਹਿਣ ਦੇ ਟਿਪਸ ਦਿੱਤੇ। ਵਿਅਕਤੀ ਨੁੰ ਰੋਜਾਨਾ 15 ਮਿੰਟ ਧਿਆਨ ਯੋਗ ਕਰਨਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਵਿਚਾਰ ਸਕਾਰਾਤਮਕ ਹੋਣਗੇ ਅਤੇ ਨੀਂਦ ਵੀ ਵਧੀਆ ਆਵੇਗੀ। ਸ਼ਰੀਰ ਵਿਚ ਤਾਜਗੀ ਬਣੀ ਰਹੇਗੀ। ਸ੍ਰੀ ਸ੍ਰੀ ਰਵੀਸ਼ੰਕਰ ਨੇ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਰੋਜਾਨਾ ਗੀਤਾ ਦਾ ਜਰੂਰ ਅਧਿਐਨ ਕਰਨ, ਇਸ ਨਾਲ ਉਨ੍ਹਾਂ ਦੇ ਸੋਚਨ ਤੇ ਫੈਸਲਾ ਲੈਣ ਦੀ ਸਮਰੱਥਾ ਵਿਚ ਵਿਕਾਸ ਹੋਵੇਗਾ।

ਸੰਵਾਦ ਦੌਰਾਨ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੇ ਰਵੀਸ਼ੰਕਰ ਤੋਂ ਸਵਾਲ ਕੀਤਾ ਕਿ ਜਨਤਾ ਦਾ ਜੀਵਨ ਸਵੇਰੇ ਤੋਂ ਸ਼ਾਮ ਤਕ ਤਨਾਅ ਵਿਚ ਰਹਿੰਦਾ ਹੈ। ਉਨ੍ਹਾਂ ਨੂੰ ਵੀ ਸੈਂਸ਼ਨ ਦੌਰਾਨ ਅਨੇਕ ਮੁਦਿਆਂ ‘ਤੇ ਤੁਰੰਤ ਫੈਸਲੇ ਲੈਣ ਹੁੰਦੇ ਹਨ, ਜਦੋਂ ਕਿ ਉਨ੍ਹਾਂ ‘ਤੇ ਪੱਖ-ਵਿਰੋਧੀ ਪੱਖ ਦਾ ਬਹੁਤ ਦਬਾਅ ਰਹਿੰਦਾ ਹੈ। ਸਚਾਈ ਦੇ ਨਾਲ ਖੜਾ ਹੋਣਾ ਜਰੂਰੀ ਹੈ, ਪਰ ਮੁਸ਼ਕਲ ਵੀ ਆਉਂਦੀ ਹੈ। ਇਸ ਸੁਅਲਾ ਦੇ ਜਵਾਬ ਵਿਚ ਰਵੀਸ਼ੰਕਰ ਨੇ ਜਵਾਬ ਦਿੱਤਾ ਕਿ ਸਪੀਕਰ ਹੋਣ ਦੇ ਨਾਤੇ ਤੁਹਾਡਾ ਕੰਮ ਤਨਾਅਪੂਰਨ ਅਤੇ ਚਨੌਤੀਪੂਰਨ ਹੈ, ਪਰ ਤੁਸੀਂ ਆਪਣੇ ਵਿਵੇਕ ਦਾ ਇਸਤੇਮਾਲ ਕਰਦੇ ਹੋਏ ਸੱਚ ਅਤੇ ਸਹੀ ਦਾ ਹੀ ਚੋਣ ਕਰਨਾ ਹੈ। ਆਪਣੀ ਅੰਤਰ ਆਤਮਾ ਦੀ ਸੁਣੋ ਅਤੇ ਸਹਿਨਸ਼ੀਲਤਾ ਦੇ ਨਾਲ ਫੈਸਲਾ ਲਵੋ। ਇਸ ਮੌਕੇ ‘ਤੇ ਆਰਟ ਆਫ ਲਿਵਿੰਗ ਦੇ ਟ੍ਰੈਨਰਾਂ ਨੇ ਵਿਧਾਨਸਭਾ ਦੇ ਮੈਂਬਰਾਂ ਨੁੰ ਯੋਗ ਅਭਿਆਸ ਕਰਵਾਇਆ।

Scroll to Top