ਭਰੀ ਮੀਂਹ

Kolkata News: ਕੋਲਕਾਤਾ ‘ਚ ਭਾਰੀ ਮੀਂਹ ਕਾਰਨ ਤਬਾਹੀ, ਹੁਣ ਤੱਕ 7 ਜਣਿਆਂ ਦੀ ਮੌ.ਤ

ਪੱਛਮੀ ਬੰਗਾਲ, 23 ਸਤੰਬਰ 2025: Kolkata News: ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਰਾਤ ਭਰ ਹੋਈ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ। ਹੁਣ ਤੱਕ ਸੱਤ ਜਣਿਆਂ ਦੀ ਮੌਤ ਦੀ ਖ਼ਬਰ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਬਿਜਲੀ ਦੇ ਕਰੰਟ ਲੱਗਣ ਕਾਰਨ ਹੋਏ ਹਨ। ਭਾਰੀ ਮੀਂਹ ਕਾਰਨ ਸੜਕਾਂ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰ ਗਿਆ |

ਕੋਲਕਾਤਾ ‘ਚ ਪਿਛਲੇ 24 ਘੰਟਿਆਂ ‘ਚ ਲਗਭੱਗ 247.5 ਮਿਲੀਮੀਟਰ ਮੀਂਹ ਪਿਆ। ਕਈ ਥਾਵਾਂ ਤੋਂ ਵੀਡੀਓ ਸਾਹਮਣੇ ਆਏ ਹਨ ਜਿਸ ਵਿੱਚ ਅੱਧੇ ਤੋਂ ਵੱਧ ਵਾਹਨ ਡੁੱਬੇ ਹੋਏ ਦਿਖਾਈ ਦੇ ਰਹੇ ਹਨ। ਪਾਣੀ ਕਈ ਘਰਾਂ ਅਤੇ ਰਿਹਾਇਸ਼ੀ ਕੰਪਲੈਕਸਾਂ ‘ਚ ਵੀ ਦਾਖਲ ਹੋ ਗਿਆ ਹੈ। ਸ਼ਹੀਦ ਖੁਦੀਰਾਮ ਅਤੇ ਮੈਦਾਨ ਮੈਟਰੋ ਸਟੇਸ਼ਨਾਂ ਵਿਚਾਲੇ ਮੈਟਰੋ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ।

ਰੇਲਵੇ ਟਰੈਕ ਅਤੇ ਦੁਕਾਨਾਂ ਡੁੱਬੀਆਂ

ਹਾਵੜਾ ‘ਚ ਭਾਰੀ ਮੀਂਹ ਨਾਲ ਰੇਲਵੇ ਟਰੈਕ ਅਤੇ ਦੁਕਾਨਾਂ ਡੁੱਬ ਗਈਆਂ ਹਨ। ਦੁਰਗਾ ਪੂਜਾ ਦੀਆਂ ਤਿਆਰੀਆਂ ਵੀ ਪ੍ਰਭਾਵਿਤ ਹੋਈਆਂ ਹਨ, ਕਈ ਥਾਵਾਂ ‘ਤੇ ਪੰਡਾਲ ਡੁੱਬ ਗਏ ਹਨ ਅਤੇ ਨੁਕਸਾਨ ਹੋਇਆ ਹੈ। ਕੋਲਕਾਤਾ ਦੇ ਕਈ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।

ਕੋਲਕਾਤਾ ਹਵਾਈ ਅੱਡੇ ‘ਤੇ ਕਈ ਉਡਾਣਾਂ ਘੰਟਿਆਂ ਦੀ ਦੇਰੀ ਨਾਲ ਚੱਲ ਰਹੀਆਂ ਹਨ। ਹਵਾਈ ਅੱਡੇ ਦਾ ਟਾਰਮੈਕ (ਪਾਰਕਿੰਗ ਖੇਤਰ) ਪਾਣੀ ਨਾਲ ਭਰਿਆ ਹੋਇਆ ਹੈ। ਏਅਰ ਇੰਡੀਆ ਅਤੇ ਇੰਡੀਗੋ ਨੇ ਯਾਤਰੀਆਂ ਲਈ ਸਲਾਹ ਜਾਰੀ ਕੀਤੀ ਹੈ। ਪਾਣੀ ਭਰੀਆਂ ਸੜਕਾਂ ਕਾਰਨ ਯਾਤਰੀਆਂ ਨੂੰ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੋਲਕਾਤਾ ਦੇ ਮੇਅਰ ਫਿਰਹਾਦ ਹਕੀਮ ਨੇ ਲੋਕਾਂ ਨੂੰ ਆਪਣੇ ਘਰ ਤੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਹੈ। ਮੇਅਰ ਨੇ ਕਿਹਾ, “ਮੈਂ ਪਹਿਲਾਂ ਕਦੇ ਇੰਨੀ ਭਾਰੀ ਬਾਰਿਸ਼ ਨਹੀਂ ਦੇਖੀ। ਅਸੀਂ ਨਦੀ ‘ਚ ਪਾਣੀ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਵਾਪਸ ਆ ਰਿਹਾ ਹੈ ਕਿਉਂਕਿ ਸਾਰੀਆਂ ਨਹਿਰਾਂ ਭਰ ਗਈਆਂ ਹਨ। ਮੈਂ ਕੋਲਕਾਤਾ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਅੱਜ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਕਈ ਥਾਵਾਂ ‘ਤੇ ਲੋਕਾਂ ਨੂੰ ਕਰੰਟ ਲੱਗਿਆ ਹੈ।”

Read More: Bilaspur News: ਬਿਲਾਸਪੁਰ ਜ਼ਿਲ੍ਹੇ ‘ਚ ਫਟਿਆ ਬੱਦਲ, ਮਲਬੇ ਹੇਠ ਦਬੇ ਵਾਹਨ

Scroll to Top