Derabassi : ਖੇਡਦੇ ਸਮੇਂ ਡੇਢ ਸਾਲ ਦੀ ਮਾਸੂਮ ਬੱਚੀ ਦੀ ਹੋਈ ਮੌ.ਤ

19 ਦਸੰਬਰ 2024: ਡੇਰਾਬੱਸੀ (derabassi nagar) ਨਗਰ ਕੌਂਸਲ (Municipal Council) ਦੇ ਵਾਰਡ ਨੰਬਰ 19 ਵਿੱਚ ਡੇਢ ਸਾਲ ਦੀ ਮਾਸੂਮ ਬੱਚੀ ਦੀ ਘਰ ਵਿੱਚ ਖੇਡਦੇ ਸਮੇਂ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ।ਦੱਸ ਦੇਈਏ ਕਿ ਲੜਕੀ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਡੇਰਾਬੱਸੀ(Derabassi) ਦੇ ਸਿਵਲ ਹਸਪਤਾਲ (civil hospital) ਲਿਆਂਦਾ ਗਿਆ, ਜਿੱਥੇ ਡਾਕਟਰਾਂ (doctors) ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਦਰਦਨਾਕ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਪੁਲਿਸ ਨੇ ਲੜਕੀ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਬੁੱਧਵਾਰ ਸਵੇਰੇ ਪੋਸਟਮਾਰਟਮ ਕਰਵਾਏ ਬਿਨਾਂ ਹੀ ਲੜਕੀ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।

ਜਾਣਕਾਰੀ ਮੁਤਾਬਕ ਰਜਤ ਪੁੰਡੀਰ ਨੇ ਦੱਸਿਆ ਕਿ ਉਸ ਦੀਆਂ ਦੋ ਬੇਟੀਆਂ ਹਨ। ਛੋਟੀ ਬੇਟੀ ਅਰਸ਼ਦੀਪ ਘਰ ਵਿੱਚ ਖੇਡ ਰਹੀ ਸੀ। ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਹ ਬੇਹੋਸ਼ ਹੋ ਗਈ। ਉਸ ਨੂੰ ਡੇਰਾਬਸੀ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਸ ਨੇ ਬਿਆਨ ਦਰਜ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾਏ ਬਿਨਾਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।

read more: ਡੇਰਾਬੱਸੀ ‘ਚ ਸੜਕ ‘ਤੇ ਚੱਲਦੀ ਕਾਰ ਨੂੰ ਲੱਗੀ ਅੱ.ਗ, 3 ਸਕੂਲੀ ਬੱਚੇ ਸਨ ਸਵਾਰ

Scroll to Top