Derabassi

Derabassi: ਡੇਰਾਬੱਸੀ ਤੋਂ ਲਾਪਤਾ 7 ਬੱਚਿਆਂ ਦੇ ਮਾਮਲੇ ‘ਚ ਡਿਪਟੀ ਕਮਿਸ਼ਨਰ ਤੇ SSP ਤੋਂ ਮੰਗਿਆ ਜਵਾਬ

ਚੰਡੀਗੜ੍ਹ, 11 ਜੁਲਾਈ, 2024: ਡੇਰਾਬੱਸੀ (Derabassi) ਤੋਂ ਲਾਪਤਾ ਹੋਏ 7 ਬੱਚਿਆਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ | ਪੁਲਿਸ ਨੇ ਬੱਚਿਆਂ ਨੂੰ ਲੱਭਣ ਲਈ ਸਰਚ ਆਪ੍ਰੇਸ਼ਨ ਚਲਾਇਆ ਹੈ | ਇਸ ਘਟਣ ਨੂੰ ਲੈ ਕੇ ਹੁਣ ਮਨੁੱਖੀ ਅਧਿਕਾਰ ਕਮਿਸ਼ਨ ਨੇ ਨੋਇਸ ਲੈਂਦਿਆਂ ਮੋਹਾਲੀ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਤੋਂ ਜਵਾਬ ਮੰਗਿਆ ਹੈ |

ਦਰਅਸਲ, ਇਹ ਸੱਤ ਬੱਚੇ ਐਤਵਾਰ ਨੂੰ ਸਵੇਰ ਖੇਡਣ ਲਈ ਗਏ ਸਨ, ਪਰ ਘਰ ਵਾਪਸ ਨਹੀ ਪਰਤੇ | ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਿਸ (Derabassi) ਨੂੰ ਦਿੱਤੀ ਅਤੇ ਅਣਪਛਾਤੇ ਖ਼ਿਲਾਫ਼ ਮਾਮਲੈ ਦਰਜ ਕਰ ਲਿਆ ਹੈ | ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਲਾਪਤਾ ਬੱਚਿਆਂ ਦੇ ਨਾਂ ਵਿਸ਼ਨੂੰ, ਗੌਰਵ, ਦਲੀਪ, ਗਿਆਨ ਚੰਦ, ਅਨਿਲ ਕੁਮਾਰ,ਅਜੇ ਅਤੇ ਸੂਰਜ ਹੈ |

Scroll to Top