June 30, 2024 11:42 am
Ram Rahim

ਡੇਰਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਪੈਰੋਲ ’ਤੇ ਆ ਸਕਦੇ ਹਨ ਬਾਹਰ

ਚੰਡੀਗੜ੍ਹ, 18 ਨਵੰਬਰ 2023: ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Ram Rahim) ਇੱਕ ਵਾਰ ਫਿਰ ਬਰਨਾਵਾ ਦੇ ਆਸ਼ਰਮ ਵਿੱਚ ਪੈਰੋਲ ’ਤੇ ਬਾਹਰ ਆ ਸਕਦੇ ਹਨ। ਇਸ ਦੇ ਲਈ ਰੋਹਤਕ ਪ੍ਰਸ਼ਾਸਨ ਨੇ ਬਰਨਾਵਾ ‘ਚ ਪੈਰੋਲ ਦਾ ਸਮਾਂ ਬਿਤਾਉਣ ਦੌਰਾਨ ਬਾਗਪਤ ਪ੍ਰਸ਼ਾਸਨ ਤੋਂ ਉਸ ਦੇ ਵਿਵਹਾਰ ਦੀ ਰਿਪੋਰਟ ਮੰਗੀ ਹੈ। ਬਿਨੌਲੀ ਥਾਣੇ ਤੋਂ ਰਿਪੋਰਟ ਭੇਜ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰਾਮ ਰਹੀਮ ਨੇ ਰੋਹਤਕ ਪ੍ਰਸ਼ਾਸਨ ਤੋਂ 21 ਦਿਨ ਦੀ ਪੈਰੋਲ ਮੰਗੀ ਗਈ ਹੈ | ਰਾਮ ਰਹੀਮ ਨੂੰ ਜੇਕਰ ਪੈਰੋਲ ਮਿਲਦੀ ਹੈ ਤਾਂ ਉਹ ਛੇਵੀਂ ਵਾਰ ਪੈਰੋਲ ‘ਤੇ ਬਾਹਰ ਆਉਣਗੇ |

ਡੇਰਾ ਮੁਖੀ ਰਾਮ ਰਹੀਮ (Ram Rahim) ਪਿਛਲੇ ਸਾਲ 17 ਜੂਨ ਨੂੰ 30 ਦਿਨ, 15 ਅਕਤੂਬਰ ਨੂੰ 40 ਦਿਨ ਅਤੇ ਇਸ ਸਾਲ 21 ਜਨਵਰੀ ਨੂੰ 40 ਦਿਨ ਅਤੇ 20 ਜੁਲਾਈ ਨੂੰ 30 ਦਿਨਾਂ ਲਈ ਬਰਨਾਵਾ ਦੇ ਆਸ਼ਰਮ ‘ਚ ਆਇਆ ਸੀ। ਪਰਿਵਾਰਕ ਮੈਂਬਰ ਅਤੇ ਉਸ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਵੀ ਉਸ ਦੇ ਨਾਲ ਸੀ । ਇੱਕ ਵਾਰ ਫਿਰ ਡੇਰਾ ਮੁਖੀ ਦੀ ਪੈਰੋਲ ਲਈ ਰੋਹਤਕ ਪ੍ਰਸ਼ਾਸਨ ਨੂੰ ਅਰਜ਼ੀ ਦਿੱਤੀ ਗਈ ਹੈ।