14 ਜਨਵਰੀ 2205: ਅੱਜ ਦੇਰ ਸ਼ਾਮ ਡੇਰਾ ਬਾਬਾ(Dera Baba Nanak) ਨਾਨਕ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ (motorcycle) ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਉੱਪਰ ਫਾਇਰਿੰਗ (firing) ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ (ramesh chand) ਚੰਦ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ|
ਇਸ ਸਬੰਧੀ ਉਸ ਨੇ ਪੁਲਿਸ (police) ਨੂੰ ਵੀ ਸੂਚਨਾ ਦਿੱਤੀ ਹੈ। ਉਸ ਨੇ ਕਿਹਾ ਕਿ ਪੁਲਿਸ (police) ਵੱਲੋਂ ਸਮੇਂ ਰਹਿੰਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ ਉਹਨਾਂ ਮੰਗ ਕੀਤੀ ਹੈ ਕਿ ਇਹਨਾਂ ਆਰੋਪੀਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਜਨਰਲ ਸਟੋਰ ਵਾਲੇ ਰਮੇਸ਼ ਚੰਦ ਰਮੇਸ਼ ਕੁਮਾਰ ਨੂੰ ਥਰੈਟ ਮਿਲ ਚੁੱਕਾ ਹੈ ਜੀਵਨ ਫੌਜੀ ਵੱਲੋਂ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਪਰਿਵਾਰਿਕ ਮੈਂਬਰਾਂ ਦਾ ਇਲਜ਼ਾਮ ਪੰਜਾਬ ਪੁਲਿਸ ਦੇ ਉੱਤੇ ਲੱਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪਰਿਵਾਰਿਕ ਮੈਂਬਰਾਂ ਸ਼ਹਿ ਪੈਰਾਂ ਦੇ ਵਿੱਚ ਤਿੱਖੀ ਬਹਿਸ ਹੁੰਦੀ ਹ ਅਤੇ ਥਾਣੇ ਦਾ ਘਰਾਓ ਕੀਤਾ ਜਾਂਦਾ ਥਾਣੇ ਦੇ ਘਰਾਊ ਕਰਨ ਤੇ ਉਪਰੰਤ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਮੌਕੇ ਤੇ ਪਹੁੰਚਦੇ ਹਨ ਅਤੇ ਉਹ ਕਾਰਵਾਈ ਕਰਨ ਦੀ ਗੱਲ ਕਰਦੇ ਪਰ ਪਰਿਵਾਰਿਕ ਮੈਂਬਰ ਸੰਤੋਸ਼ਟ ਨਹੀਂ ਦਿਸ ਰਹੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚਲਦਿਆਂ ਸਾਨੂੰ ਬਾਰ-ਬਾਰ ਥਰੈਟ ਆ ਰਹੇ ਨੇ ਧਮਕੀਆਂ ਆਉਣ ਤੋਂ ਬਾਵਜੂਦ ਅੱਜ ਜਿਹੜੀ ਆ ਉਹ ਗੋਲੀ ਵੀ ਚਲਾਈ ਜਾਂਦੀ ਹੈ ਕਿਸੇ ਦਿਨ ਇਸੇ ਤਰ੍ਹਾਂ ਹੀ ਸਾਡੀ ਜਾਨ ਚਲੀ ਜਾਏਗੀ ਪੁਲਿਸ ਨੇ ਕੁਝ ਨਹੀਂ ਕਰਨਾ
ਉਧਰ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਕੇ ਤੋਂ ਇੱਕ ਜਿੰਦਾ ਰੋਂਦ ਵੀ ਬਰਾਮਦ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
read more: ਘਰ ‘ਚ ਦਾਖਲ ਹੋਇਆ ਸਾਂਭਰ ਦਾ ਬੱਚਾ, ਰੈਸਕਿਊ ਕਰ ਕੀਤਾ ਕਾਬੂ