Dera Baba Nanak: ਘਰ ‘ਚ ਦਾਖਲ ਹੋਇਆ ਸਾਂਭਰ ਦਾ ਬੱਚਾ, ਰੈਸਕਿਊ ਕਰ ਕੀਤਾ ਕਾਬੂ

8 ਜਨਵਰੀ 2025: ਸਰਹੱਦੀ ਕਸਬਾ ਡੇਰਾ (Dera Baba Nanak) ਬਾਬਾ ਨਾਨਕ ਦੇ ਪਿੰਡ ਚੰਦੂ (village Chandu Nangal) ਨੰਗਲ ਦੇ ਇੱਕ ਘਰ ਵਿੱਚੋਂ ਸਾਂਭਰ (Sambar) ਦੇ ਬੱਚੇ ਨੂੰ ਜੰਗਲੀ ਜੀਵ (Wildlife Department) ਵਿਭਾਗ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਜੀਰ ਸਿੰਘ ਵਾਸੀ ਪਿੰਡ ਚੰਦੂ ਨੰਗਲ ਨੇ ਦੱਸਿਆ ਕਿ ਮੈਂ ਡੇਰਾ (Dera Baba Nanak) ਬਾਬਾ ਨਾਨਕ ਵਿਖੇ ਰਾਜਗਿਰੀ ਦਾ ਕੰਮ ਕਰ ਰਿਹਾ ਸੀ ਤਾਂ ਮੈਨੂੰ ਪਿੰਡ ਤੋਂ ਫੋਨ ਆਇਆ ਕਿ ਤੁਹਾਡੇ ਚਾਚਾ ਜਸਵਿੰਦਰ ਸਿੰਘ ਪੁੱਤਰ ਕਰਤਾਰ ਸਿੰਘ ਦੇ ਘਰ ਸਾਂਭਰ  ਦਾ ਬੱਚਾ ਵੜ ਗਿਆ ਹੈ ਤਾਂ ਸਾਡੇ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਸਾਂਭਰ ਦੇ ਬੱਚਿਆਂ ਨੂੰ ਕੁੱਤਿਆਂ ਤੋਂ ਛੁਡਵਾ ਕੇ ਹਵੇਲੀ ਬੰਨ ਦਿੱਤਾ ਤੇ ਇਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਨੂੰ ਦਿੱਤੀ ਗਈ ਤੇ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਰੈਸਕਿਊ ਕਰਕੇ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ।

ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਬੀਬੀ ਨਵਜੋਤ (navjot kaur) ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਪਿੰਡ ਚੰਦੂ ਨੰਗਲ ਤੋਂ ਸੂਚਨਾ ਪ੍ਰਾਪਤ ਹੋਈ ਸੀ ਕਿ ਇਸ ਪਿੰਡ ਵਿੱਚ ਇੱਕ ਸਾਂਭਰ ਦਾ ਬੱਚਾ ਕੁੱਤਿਆਂ ਤੋਂ ਬਚਦਾ ਹੋਇਆ ਪਿੰਡ ਵਿੱਚ ਆ ਵੜਿਆ ਹੈ ਤੇ ਇਸ ਦੀ ਵੀਡੀਓ (video) ਬਣਾ ਕੇ ਸਾਨੂੰ ਪਾਈ ਗਈ ਤਾਂ ਸਾਡੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉੱਚ ਅਧਿਕਾਰੀਆਂ ਦੇ ਹੁਕਮਾਂ ਤੇ ਆਪਣੀ ਰੈਸਕਿਊ ਟੀਮ ਨੂੰ ਨਾਲ ਲੈ ਕੇ ਪਿੰਡ ਚੰਦੂ ਨੰਗਲ ਵਿੱਚੋਂ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਸਾਂਭਰ ਦੇ ਬੱਚੇ ਨੂੰ ਜਖਮੀ ਹਾਲਤ ਵਿੱਚ ਰੈਸਕਿਊ ਕਰਕੇ ਫੜਿਆ ਗਿਆ ਹੈ ਤੇ ਇਸ ਦਾ ਇਲਾਜ ਕਰਾਉਣ ਉਪਰੰਤ ਇਸ ਨੂੰ ਕਥਲੋਰ ਦੇ ਜੰਗਲਾਂ ਵਿੱਚ ਛੱਡਿਆ ਜਾਵੇਗਾ।

ਇਸ ਮੌਕੇ ਜੰਗਲੀ ਜੀਵ ਵਿਭਾਗ ਦੇ ਬਲਾਕ ਅਫਸਰ ਬੀਬੀ ਨਵਜੋਤ (navjot kaur) ਕੌਰ ਅਤੇ ਉਨਾਂ ਦੀ ਸਮੁੱਚੀ ਟੀਮ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਜਸਵਿੰਦਰ (jaswinder singh) ਸਿੰਘ ਨਵਜੋਤ ਕੌਰ ਬਲਾਕ ਅਫਸਰ ਜੰਗਲੀ ਜੀਵ ਵਿਭਾਗ, ਰਮਨਦੀਪ ਕੌਰ ਵਣ ਗਾਰਡ ਅਤੇ ਸਮੂਹ ਰੈਸਕਿਊ (rescue team) ਟੀਮ ਮੈਂਬਰ ਹਾਜ਼ਰ ਸਨ।

read more: ਜੋਗਾ ਸਿੰਘ ਨੂੰ ਡੇਰਾ ਬਾਬਾ ਨਾਨਕ ਦਾ ਡੀਐਸਪੀ ਬਣਾਇਆ

Scroll to Top