July 8, 2024 1:02 am
Russia

ਐੱਸ. ਜੈਸ਼ੰਕਰ ਨੂੰ ਮਿਲੇ ਰੂਸ ਦੇ ਡਿਪਟੀ PM, ਦੋਵੇਂ ਦੇਸ਼ਾਂ ਵਿਚਾਲੇ ਹੋ ਸਕਦੈ ਮੁਕਤ ਵਪਾਰ ਸਮਝੌਤਾ

ਚੰਡੀਗੜ੍ਹ, 18 ਅਪ੍ਰੈਲ 2023: ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishanka) ਨੇ ਅੱਜ ਦਿੱਲੀ ਵਿੱਚ ਰੂਸ (Russia) ਦੇ ਉਪ ਪ੍ਰਧਾਨ ਮੰਤਰੀ ਡੇਨਿਸ ਮਾਨਤੁਰੋਵ ਨਾਲ ਮੁਲਾਕਾਤ ਕੀਤੀ। ਡੇਨਿਸ ਮੰਤੁਰੋਵ ਸੋਮਵਾਰ ਨੂੰ ਭਾਰਤ ਦੌਰੇ ‘ਤੇ ਆਏ ਸਨ ਅਤੇ ਦੋ ਦਿਨਾਂ ‘ਚ ਜੈਸ਼ੰਕਰ ਅਤੇ ਮਾਨਤੁਰੋਵ ਵਿਚਾਲੇ ਇਹ ਦੂਜੀ ਮੁਲਾਕਾਤ ਹੈ। ਮਾਨਤੁਰੋਵ ਰੂਸ ਦੇ ਉਦਯੋਗ ਅਤੇ ਵਪਾਰ ਮੰਤਰੀ ਵੀ ਹਨ।

ਰੂਸ-ਭਾਰਤ ਵਪਾਰਕ ਸੰਵਾਦ ਨੂੰ ਸੰਬੋਧਿਤ ਕਰਦੇ ਹੋਏ ਮਾਨਤੁਰੋਵ ਨੇ ਕਿਹਾ ਕਿ ਦੋਵੇਂ ਦੇਸ਼ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨ ਲਈ ਯੂਰੇਸ਼ੀਅਨ ਆਰਥਿਕ ਕਮਿਸ਼ਨ ਨਾਲ ਗੱਲਬਾਤ ਕਰ ਰਹੇ ਹਨ। ਰੂਸ ਵੀ ਭਾਰਤ ਨਾਲ ਵਪਾਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇੰਡੀਅਨ ਚੈਂਬਰ ਆਫ ਕਾਮਰਸ ਅਤੇ ਰਸ਼ੀਆ ਇੰਡੀਆ ਬਿਜ਼ਨਸ ਕੌਂਸਲ ਵੱਲੋਂ ਆਯੋਜਿਤ ਇਕ ਸਮਾਗਮ ‘ਚ ਮਾਨਤੁਰੋਵ ਨੇ ਕਿਹਾ ਕਿ ਅਸੀਂ ਦੋਵੇਂ ਦੇਸ਼ਾਂ ਵਿਚਾਲੇ ਦੁਵੱਲੇ ਸਮਝੌਤੇ ‘ਤੇ ਦਸਤਖਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਨਿਵੇਸ਼ਕਾਂ ਦੀ ਸੁਰੱਖਿਆ ਕੀਤੀ ਜਾ ਸਕੇ।

ਰੂਸ (Russia) ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਰੂਸ ਹਵਾਈ ਸੰਪਰਕ ਵਧਾਉਣ ‘ਤੇ ਵੀ ਧਿਆਨ ਦੇ ਰਹੇ ਹਨ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਅਤੇ ਸੈਲਾਨੀਆਂ ਦੀ ਆਵਾਜਾਈ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੋਰੋਨਾ ਕਾਰਨ ਲੌਜਿਸਟਿਕਸ ਪ੍ਰਭਾਵਿਤ ਹੋਇਆ ਹੈ, ਨਾਲ ਹੀ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਉਣ ਨਾਲ ਕਈ ਦੇਸ਼ਾਂ ‘ਚ ਮਹਿੰਗਾਈ ਵਧੀ ਹੈ। ਪਾਬੰਦੀਆਂ ਨੇ ਅੰਤਰਰਾਸ਼ਟਰੀ ਆਵਾਜਾਈ, ਕਾਰਗੋ ਅਤੇ ਵਿੱਤੀ ਲੈਣ-ਦੇਣ ਵਿੱਚ ਮੁਸ਼ਕਲਾਂ ਵਧਾ ਦਿੱਤੀਆਂ ਹਨ।