Hemophilia patients

ਹੀਮੋਫਿਲੀਆ ਮਰੀਜ਼ਾਂ ਦੀਆਂ ਸਮੱਸਿਆਵਾਂ ਸਬੰਧੀ ਵਫ਼ਦ CM ਨਾਇਬ ਸਿੰਘ ਸੈਣੀ ਨੂੰ ਮਿਲਿਆ

ਹਰਿਆਣਾ, 15 ਜੁਲਾਈ 2025: ਹੀਮੋਫਿਲੀਆ ਮਰੀਜ਼ਾਂ (Hemophilia patients) ਅਤੇ ਸਮਾਜ ਸੇਵਕਾਂ ਦਾ ਇੱਕ ਵਫ਼ਦ ਬੀਤੇ ਦਿਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮਿਲਿਆ। ਇਸ ਵਫ਼ਦ ਨੇ ਮੁੱਖ ਮੰਤਰੀ ਨੂੰ ਸੂਬੇ ‘ਚ ਫੈਕਟਰ-8 ਅਤੇ ਫੈਕਟਰ-9 ਦੀ ਲਗਾਤਾਰ ਘਾਟ ਬਾਰੇ ਜਾਣੂ ਕਰਵਾਇਆ ਅਤੇ ਇਨ੍ਹਾਂ ਜੀਵਨ ਰੱਖਿਅਕ ਦਵਾਈਆਂ ਦੀ ਸਹੀ ਉਪਲਬੱਧਤਾ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ।

ਵਫ਼ਦ ਨੇ ਮੁੱਖ ਮੰਤਰੀ ਨੂੰ ਇਸ ਸਾਲ ਦੇ ਬਜਟ (2025-26) ‘ਚ ਹੀਮੋਫਿਲੀਆ ਅਤੇ ਥੈਲੇਸੀਮੀਆ ਦੇ ਮਰੀਜ਼ਾਂ ਲਈ ਐਲਾਨੀ ਗਈ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਨੂੰ ਛੇਤੀ ਲਾਗੂ ਕਰਨ ਦੀ ਵੀ ਬੇਨਤੀ ਕੀਤੀ, ਤਾਂ ਜੋ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ।

ਵਫ਼ਦ ‘ਚ ਕੈਥਲ ਤੋਂ ਰਾਕੇਸ਼ ਯਾਦਵ, ਯਮੁਨਾਨਗਰ ਤੋਂ ਵਿਸ਼ਨੂੰ ਗੋਇਲ, ਰੋਹਤਕ ਤੋਂ ਅਜੈ ਸ਼ਰਮਾ, ਫਤਿਹਾਬਾਦ (ਭੂਨਾ) ਤੋਂ ਜੋਗਿੰਦਰ ਸੇਠੀ ਅਤੇ ਕੁਰੂਕਸ਼ੇਤਰ ਤੋਂ ਸੁਖਬੀਰ ਸਮੇਤ ਬਹੁਤ ਸਾਰੇ ਲੋਕ ਸ਼ਾਮਲ ਸਨ।

ਮੁੱਖ ਮੰਤਰੀ ਨਾਇਬ ਸੈਣੀ ਨੇ ਵਫ਼ਦ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਸਮੱਸਿਆਵਾਂ ਦਾ ਹੱਲ ਇੱਕ ਹਫ਼ਤੇ ਦੇ ਅੰਦਰ-ਅੰਦਰ ਕੀਤਾ ਜਾਵੇਗਾ। ਉਨ੍ਹਾਂ ਇਸ ਵਿਸ਼ੇ ‘ਤੇ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਨਿਰਦੇਸ਼ ਦੇਣ ਦੀ ਵੀ ਗੱਲ ਕੀਤੀ।

Read More: CM ਨਾਇਬ ਸਿੰਘ ਸੈਣੀ ਵੱਲੋਂ ਗਨੌਰ ਅੰਤਰਰਾਸ਼ਟਰੀ ਬਾਗਬਾਨੀ ਮੰਡੀ ਦਾ ਦੌਰਾ, ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ

Scroll to Top