Site icon TheUnmute.com

ਡਿਪਟੀ ਮੇਅਰ ਹਰਸਿਮਰਨਜੀਤ ਬੰਟੀ ਤੇ ਕੌਂਸਲਰ ਰਾਜੀਵ ਟਿੱਕਾ ਨੇ ਕਾਂਗਰਸ ਨੂੰ ਕਿਹਾ ਅਲਵਿਦਾ

Congress

ਚੰਡੀਗੜ੍ਹ 02 ਅਗਸਤ 2022: ਕਾਂਗਰਸੀ (Congress) ਆਗੂ ਪਾਰਟੀ ਨੂੰ ਲਗਾਤਾਰ ਅਲਵਿਦਾ ਕਹਿ ਰਹੇ ਹਨ ਇਸਦੇ ਨਾਲ ਹੀ ਕਾਂਗਰਸ ਪਾਰਟੀ ਨੂੰ ਅੱਜ ਇੱਕ ਹੋਰ ਵੱਡਾ ਝਟਕਾ ਮਿਲਿਆ ਹੈ | ਜਲੰਧਰ ਨਗਰ ਨਿਗਮ ਦੇ ਡਿਪਟੀ ਮੇਅਰ ਤੇ ਕਾਂਗਰਸੀ ਆਗੂ ਹਰਸਿਮਰਨਜੀਤ ਸਿੰਘ ਬੰਟੀ ਨੇ ਪਾਰਟੀ ਵਿੱਚੋਂ ਅਸਤੀਫਾ ਦੇ ਦਿੱਤਾ ਹੈ ਅਤੇ ਕਾਂਗਰਸ ਕੌਂਸਲਰ ਰਾਜੀਵ ਟਿੱਕਾ ਨੇ ਵੀ ਕਾਂਗਰਸ (Congress) ਨੂੰ ਅਲਵਿਦਾ ਕਹਿ ਦਿੱਤਾ ਹੈ | ਇਸਦੇ ਨਾਲ ਹੀ ਇਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਭੇਜ ਦਿੱਤਾ ਹੈ |

Exit mobile version