June 24, 2024 6:05 pm
Lok Sabha elections

ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਨੋਡਲ ਅਫਸਰਾਂ ਨਾਲ ਬੈਠਕ

ਸ੍ਰੀ ਮੁਕਤਸਰ ਸਾਹਿਬ 14 ਮਾਰਚ 2024: ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਆਗਾਮੀ ਲੋਕ ਸਭਾ ਚੋਣਾਂ (Lok Sabha elections) ਦੀਆਂ ਤਿਆਰੀਆਂ ਨੂੰ ਲੈ ਕੇ ਵੱਖ—ਵੱਖ ਨੋਡਲ ਅਫਸਰਾਂ ਨਾਲ ਬੈਠਕ ਕੀਤੀ । ਇਸ ਬੈਠਕ ਵਿੱਚ ਜਿਲ੍ਹਾ ਪੁਲਿਸ ਮੁਖੀ ਭਾਗੀਰਥ ਮੀਨਾ ਵੀ ਹਾਜ਼ਰ ਸਨ।

ਬੈਠਕ ਦੌਰਾਨ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਸਖਤ ਹਦਾਇਤ ਦਿੱਤੀ ਕਿ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਚੋਣ ਜਾਬਤੇ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ ਅਤੇ ਸਾਰੇ ਨੋਡਲ ਅਫਸਰ ਚੋਣ (Lok Sabha elections) ਪ੍ਰਕਿਰਿਆ ਨੂੰ ਤਨਦੇਹੀ ਨਾਲ ਪੂਰਾ ਕਰਨ । ਉਹਨਾਂ ਨੇ ਆਖਿਆ ਕਿ ਇਸ ਦੌਰਾਨ ਝੂਠੀਆਂ ਖਬਰਾਂ ਤੇ ਵੀ ਚੋਣ ਕਮਿਸ਼ਨ ਦੀ ਸਖ਼ਤ ਨਜ਼ਰ ਰਹੇਗੀ। ਇਸ ਤੋਂ ਬਿਨਾਂ ਮੁੱਲ ਦੀਆਂ ਖਬਰਾਂ ਦੀ ਵੀ ਨਜ਼ਰਸਾਨੀ ਲਗਾਤਾਰ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫਸਰ ਨੇ ਇਸ ਦੌਰਾਨ ਇਹ ਵੀ ਹਦਾਇਤ ਕੀਤੀ ਕਿ ਜਿਸ ਚੋਣ ਅਮਲੇ ਦੀ ਡਿਊਟੀ ਲੱਗਣੀ ਹੈ ਉਹਨਾਂ ਨੂੰ ਵੀ ਪੋਸਟਰ ਬੈਲਟ ਰਾਹੀਂ ਮਤਦਾਨ ਕਰਨ ਦਾ ਹੱਕ ਮਿਲੇਗਾ ਇਸ ਲਈ ਉਹ ਸੰਬੰਧਿਤ ਨੋਡਲ ਅਫਸਰ ਨਾਲ ਤਾਲਮੇਲ ਕਰਕੇ ਆਪਣਾ ਪੋਸਟਰ ਬੈਲਟ ਪ੍ਰਦਾਨ ਕਰਵਾ ਸਕਦੇ ਹਨ । ਉਹਨਾਂ ਨੇ ਸਵੀਪ ਤਹਿਤ ਗਤੀਵਿਧੀਆਂ ਵੀ ਤੇਜ਼ ਕਰਨ ਦੀ ਹਦਾਇਤ ਕੀਤੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਅਤੇ ਲਾਲਚ ਦੇ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ। ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਡਾ. ਨਯਨ ਐਸਡੀਐਮ ਡਾ ਸੰਜੀਵ ਕੁਮਾਰ, ਬਲਜੀਤ ਕੌਰ, ਅਜੀਤ ਪਾਲ ਸਿੰਘ ਵੀ ਹਾਜ਼ਰ ਸਨ।