Dr. Senu Duggal

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਬਾਲ ਭਲਾਈ ਕਮੇਟੀ ਦੇ ਕੰਮਾਂ ਦਾ ਲਿਆ ਜਾਇਜ਼ਾ

ਫਾਜ਼ਿਲਕਾ, 24 ਅਪ੍ਰੈਲ 2024: ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Dr. Senu Duggal) ਆਈਏਐਸ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ ਅਤੇ ਬਾਲ ਭਲਾਈ ਕਮੇਟੀ ਨਾਲ ਮੀਟਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਵੱਲੋਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਬਾਲ ਭਲਾਈ ਕਮੇਟੀ ਨੂੰ ਬੱਚਿਆਂ ਦੀ ਭਲਾਈ ਲਈ ਵੱਧ ਤੋਂ ਵੱਧ ਕੰਮ ਕਰਨ ਲਈ ਕਿਹਾ ਗਿਆ। ਉਨ੍ਹਾਂ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਕਿਹਾ ਕਿ ਬਾਲ ਭਿਖਿਆ, ਬਾਲ ਮਜ਼ਦੂਰੀ ਦੀ ਚੈਕਿੰਗ ਕਰ ਕੇ ਵੈਰੀਫਾਈ ਕਰਕੇ ਹਰ ਸਕੀਮ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇ।

ਉਨਾਂ (Dr. Senu Duggal) ਕਿਹਾ ਕਿ ਬਾਲ ਭਿਖਿਆ ‘ਚ ਬੱਚੇ ਵਾਰ ਵਾਰ ਆਉਂਦੇ ਹਨ ਤਾਂ ਉਹਨਾਂ ਬੱਚਿਆਂ ਦੀ ਕਾਊਂਸਲਿੰਗ ਕਰਕੇ ਸਕੂਲ ਵਿੱਚ ਦਾਖਲਾ ਕਰਵਾਇਆ ਜਾਵੇ ਅਤੇ ਉਨ੍ਹਾਂ ਦੇ ਮਾਤਾ ਪਿਤਾ ਨਾਲ ਗੱਲਬਾਤ ਕਰਕੇ ਸਮਝਾਇਆ ਜਾਵੇ ਕਿ ਭੀਖ ਮੰਗਣਾ ਜਾਂ ਮੰਗਵਾਉਣਾ ਕਾਨੂੰਨੀ ਜੁਰਮ ਹੈ। ਭੀਖ ਮੰਗਵਾਉਣ ਵਾਲੇ ਨੂੰ ਐਕਟ, 2015 ਦੇ ਦੌਰਾਨ 5 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਤੱਕ ਦਾ ਜ਼ੁਰਮਾਨਾ ਹੋ ਸਕਦਾ ਹੈ। ਜੇਕਰ ਕਿਸੇ ਨੂੰ ਕੋਈ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ 1098 ਤੇ ਸੰਪਰਕ ਕੀਤਾ ਜਾਵੇ, ਇਹ ਨੰਬਰ 24 ਘੰਟੇ ਚੱਲਦਾ ਹੈ। ਬੈਠਕ ਵਿੱਚ ਚੇਅਰਪਰਸਨ ਨਵੀਨ ਜਸੂਜਾ, ਮੈਂਬਰ ਸੁਖਦੇਵ ਸਿੰਘ,ਮੈਂਬਰ ਸਾਹਿਲ ਮਿੱਤਲ, ਅਜੈ ਸ਼ਰਮਾ, ਸਰਬਜੀਤ ਕੌਰ ਫਾਜ਼ਿਲਕਾ ਸ਼ਾਮਲ ਸਨ

Scroll to Top