Dr. Senu Duggal

ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਚੋਣ ਅਮਲੇ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ

ਫਾਜ਼ਿਲਕਾ 26 ਅਪ੍ਰੈਲ 2024: ਲੋਕ ਸਭਾ ਚੋਣਾਂ 2024 ਦੇ ਅਗੇਤੇ ਪ੍ਰਬੰਧਾਂ ਤੇ ਲੜੀ ਤਹਿਤ ਜਿਸ ਚੋਣ ਅਮਲੇ ਦੀ ਮਤਦਾਨ ਵਿੱਚ ਡਿਊਟੀ ਲੱਗਣੀ ਹੈ | ਉਹਨਾਂ ਦੀ ਪਹਿਲੀ ਰੈਂਡੇਮਾਈਜੇਸਨ ਅੱਜ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Dr. Senu Duggal) ਆਈਏਐਸ ਦੀ ਹਾਜ਼ਰੀ ਵਿੱਚ ਚੋਣ ਕਮਿਸ਼ਨ ਦੇ ਪੋਰਟਲ ਰਾਹੀਂ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ (Dr. Senu Duggal) ਨੇ ਦੱਸਿਆ ਕਿ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ‘ਚ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਜਿਲ੍ਹੇ ਦੇ ਸਾਰੇ 829 ਬੂਥਾਂ ਲਈ ਚੋਣ ਅਮਲੇ ਨੂੰ ਤਾਇਨਾਤ ਕਰਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ । ਉਹਨਾਂ ਦੱਸਿਆ ਕਿ ਕਿਸ ਵਿਅਕਤੀ ਜਾਂ ਕਰਮਚਾਰੀ ਨੇ ਕਿਸ ਬੂਥ ਤੇ ਜਾਣਾ ਹੈ ਇਹ ਰੈਂਡੇਮਾਈਜੇਸ਼ਨ ਦੇ ਆਧਾਰ ਤੇ ਹੀ ਤੈਅ ਹੁੰਦਾ ਹੈ ਅਤੇ ਅੰਤਿਮ ਬੂਥ ਆਖਰੀ ਰੈਂਡੇਮਾਈਜੇਸ਼ਨ ਮੌਕੇ ਪਤਾ ਚਲਦਾ ਹੈ।

ਉਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਤਿਆਰੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੀ ਸਹਾਇਕ ਰਿਟਰਨਿੰਗ ਅਫ਼ਸਰ ਦੇ ਪੱਧਰ ਤੇ ਰਿਹਰਸਲ ਪੜਾਅ ਵਾਰ 5 ਮਈ ਨੂੰ ਹੋਵੇਗੀ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਸੰਦੀਪ ਸਿੰਘ, ਡੀ ਆਈ ਓ ਅਨਿਲ ਪਲਟਾ, ਈ ਗਵਰਨੈਂਸ ਤੋਂ ਮਨੀਸ਼ ਠਕਰਾਲ, ਕਾਨੂੰਗੋ ਨਵਜੋਤ ਸਿੰਘ ਤੇ ਰਵੀ ਕਾਂਤ ਵੀ ਹਾਜ਼ਰ ਸਨ।

Scroll to Top