July 2, 2024 9:06 pm
polling booth

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜ਼ਿਲ੍ਹੇ ‘ਚ ਲੱਗੇ ਵਿਸ਼ੇਸ਼ ਪੋਲਿੰਗ ਬੂਥ ਕੈਂਪਾਂ ਦਾ ਜਾਇਜ਼ਾ

ਐੱਸ.ਏ.ਐੱਸ ਨਗਰ, 04 ਨਵੰਬਰ 2023: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਯੋਗਤਾ ਮਿਤੀ 01.01.2024 ਦੇ ਅਧਾਰ ‘ਤੇ 27 ਅਕਤੂਬਰ ਤੋਂ ਸ਼ੁਰੂ ਹੋਈ ਫ਼ੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ -2024 ਦੌਰਾਨ ਅੱਜ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਵਿਧਾਨ ਸਭਾ ਹਲਕਾ 53-ਐਸ.ਏ.ਐਸ. ਨਗਰ ਵਿੱਚ ਪੋਲਿੰਗ ਬੂਥਾਂ (polling booth) ਉਪਰ ਲਗਾਏ ਗਏ ਵਿਸ਼ੇਸ਼ ਕੈਂਪਾਂ ਦੀ ਚੈਕਿੰਗ ਕੀਤੀ ਗਈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ (4 ਅਤੇ 5 ਨਵੰਬਰ) ਨੂੰ ਲਾਏ ਜਾ ਰਹੇ ਇਨ੍ਹਾਂ ਬੂਥ ਪੱਧਰੀ ਕੈਂਪਾਂ (polling booth)  ‘ਚ ਜਿਨ੍ਹਾਂ ਨਾਗਰਿਕਾਂ ਦੀ ਉਮਰ 01.01.2024 ਨੂੰ 18 ਸਾਲ ਜਾਂ ਇਸ ਤੋਂ ਉਪਰ ਹੋ ਗਈ ਹੈ ਅਤੇ ਉਨ੍ਹਾਂ ਨੇ ਹਾਲਾਂ ਤੱਕ ਵੋਟ ਬਣਵਾਉਣ ਦਾ ਫ਼ਾਰਮ ਨਹੀਂ ਭਰਿਆ, ਉਹ ਲੋਕ ਆਪਣੇ ਫ਼ਾਰਮ ਮੌਕੇ ਤੇ ਜਮ੍ਹਾਂ ਕਰਵਾ ਸਕਦੇ ਹਨ। ਇਨ੍ਹਾਂ ਕੈਂਪਾਂ ਤੇ ਬੂਥ ਲੈਵਲ ਅਫ਼ਸਰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਹਾਜ਼ਰ ਰਹਿ ਕੇ ਫ਼ਾਰਮ ਹਾਸਲ ਕਰਨਗੇ। ਉਨ੍ਹਾਂ ਅਪੀਲ ਕੀਤੀ ਕਿ ਜਿਨ੍ਹਾਂ ਨਾਗਰਿਕਾਂ ਦੀ ਵੋਟ ਹਾਲੇ ਤੱਕ ਨਹੀਂ ਬਣੀ, ਉਹ ਇਨ੍ਹਾਂ ਵਿਸ਼ੇਸ਼ ਕੈਂਪਾਂ ਦਾ ਲਾਭ ਜ਼ਰੂਰ ਲੈਣ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟ ਬਣਵਾਉਣ ਲਈ ਮੋਬਾਈਲ ਐਪ Voterhelpline (ਵੋਟਰ ਹੈਲਪਲਾਈਨ) ਜਾਂ ਆਨਲਾਈਨ ਪੋਰਟਲ https://voters.eci.gov.in/ ਤੇ ਫਾਰਮ ਨੰ. 6 ਭਰਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਕਾਰਡ ਤੇ ਸੋਧ ਕਰਵਾਉਣ ਜਾਂ ਵੋਟਰ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 ਅਤੇ ਵੋਟ ਕਟਵਾਉਣ ਲਈ ਫਾਰਮ ਨੰ. 7 ਭਰਿਆ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ 27 ਅਕਤੂਬਰ ਤੋਂ 9 ਦਸੰਬਰ ਤੱਕ ਚੱਲਣ ਵਾਲੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਤਹਿਤ ਜ਼ਿਲ੍ਹੇ ਚ ਨਵੀਆਂ ਵੋਟਾਂ ਬਣਾਉਣ, ਮੌਜੂਦਾ ਚ ਦਰੁਸਤੀ ਕਰਵਾਉਣ ਜਾਂ ਕਟਵਾਉਣ ਲਈ ਆਪਣੇ ਬੀ ਐਲ ਓ/ ਐਸ ਡੀ ਐਮ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।