3 ਨਵੰਬਰ 2024: ਦਿੱਲੀ (delhi) ‘ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਤੋਂ ਬਾਅਦ ਪ੍ਰਦੂਸ਼ਣ (pollution) ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿੱਲੀ ਦਾ AQI ਸ਼ਨੀਵਾਰ ਰਾਤ 9 ਵਜੇ 327 ਦਰਜ ਕੀਤਾ ਗਿਆ, ਜੋ ਕਿ ਐਤਵਾਰ ਸਵੇਰੇ 6 ਵਜੇ ਦੇ ਕਰੀਬ 507 ‘ਤੇ ਪਹੁੰਚ ਗਿਆ। 9 ਘੰਟਿਆਂ ਦੇ ਅੰਦਰ, ਦਿੱਲੀ ਦੀ ਹਵਾ ‘ਬਹੁਤ ਮਾੜੀ’ ਸ਼੍ਰੇਣੀ ਤੋਂ ‘ਖਤਰਨਾਕ’ ਸ਼੍ਰੇਣੀ ਵਿੱਚ ਚਲੀ ਗਈ।
ਐਤਵਾਰ ਸਵੇਰੇ ਦਿੱਲੀ ਵਿੱਚ ਪੀਐਮ 2.5 ਦਾ ਪੱਧਰ ਵੀ ਕਾਫੀ ਵਧ ਗਿਆ। ਇਹ ਵਰਲਡ ਹੈਲਥ ਆਰਗੇਨਾਈਜ਼ੇਸ਼ਨ (ਡਬਲਯੂਐਚਓ) ਦੁਆਰਾ ਨਿਰਧਾਰਤ ਮਿਆਰ ਨਾਲੋਂ 65 ਗੁਣਾ ਵੱਧ ਦਰਜ ਕੀਤਾ ਗਿਆ ਸੀ।
ਦੀਵਾਲੀ ਦੇ ਅਗਲੇ ਦਿਨ 1 ਨਵੰਬਰ ਨੂੰ ਦਿੱਲੀ ਦਾ ਔਸਤ AQI 337 ਸੀ। ਦਿੱਲੀ ‘ਚ ਸ਼ਨੀਵਾਰ ਸਵੇਰੇ ਹਵਾ ਚੱਲਣ ਕਾਰਨ ਹਵਾ ਦੀ ਗੁਣਵੱਤਾ ‘ਚ ਸੁਧਾਰ ਦੇਖਿਆ ਗਿਆ, ਹਾਲਾਂਕਿ ਸ਼ਾਮ ਤੱਕ ਹਵਾ ਰੁਕਣ ਨਾਲ ਪ੍ਰਦੂਸ਼ਣ ਵਧਣਾ ਸ਼ੁਰੂ ਹੋ ਗਿਆ।
ਐਤਵਾਰ ਸਵੇਰੇ ਦੇਸ਼ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਦਿੱਲੀ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ 4 ਅਤੇ ਹਰਿਆਣਾ ਦੇ 5 ਸ਼ਹਿਰ ਸ਼ਾਮਲ ਹਨ।