ਚੰਡੀਗੜ੍ਹ, 08 ਮਾਰਚ 2025: ਦਿੱਲੀ ਸਰਕਾਰ (Delhi government) ਨੇ ਅੰਤਰਾਸ਼ਟਰੀ ਮਹਿਲਾ ਦਿਵਸ ‘ਤੇ ਦਿੱਲੀ ਦੀਆਂ ਮਹਿਲਾਵਾਂ ਲਈ ਮਹਿਲਾ ਸਮ੍ਰਿਧੀ ਯੋਜਨਾ (Mahila Samridhi Yojana) ਦੇ ਤਹਿਤ 2500 ਰੁਪਏ ਦੇਣ ਦੇ ਵਾਅਦੇ ‘ਤੇ ਮੋਹਰ ਲਗਾ ਦਿੱਤੀ ਹੈ। ਇਸ ਸੰਬੰਧੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਅੱਜ ਮਹਿਲਾ ਦਿਵਸ ਦਾ ਇੱਕ ਸੁੰਦਰ ਮੌਕਾ ਹੈ ਅਤੇ ਇਸ ਮਹਿਲਾ ਦਿਵਸ ਦੀ ਚੰਗੀ ਵਰਤੋਂ ਕਰਦੇ ਹੋਏ, ਅਸੀਂ ਆਪਣੇ ਮੰਤਰੀ ਮੰਡਲ ਦੀ ਇੱਕ ਬੈਠਕ ਕੀਤੀ, ਜਿਸ ‘ਚ ਸਾਰੇ ਮੰਤਰੀ ਮੌਜੂਦ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ (Delhi government) ਦੇ ਬਜਟ ‘ਚ 5100 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਤਾਂ ਜੋ ਅਸੀਂ ਦਿੱਲੀ ਦੀਆਂ ਗਰੀਬ ਭੈਣਾਂ ਨੂੰ ਸਮ੍ਰਿਧੀ ਯੋਜਨਾ ਦਾ ਲਾਭ ਪਹੁੰਚਾ ਸਕੀਏ। ਦਿੱਲੀ ਸਰਕਾਰ ਵੱਲੋਂ ਔਰਤਾਂ ਨੂੰ 2500 ਰੁਪਏ ਦੇਣ ਲਈ ‘ਮਹਿਲਾ ਸਮ੍ਰਿਧੀ ਯੋਜਨਾ’ ਨੂੰ ਮਨਜ਼ੂਰੀ ਦੇਣ ‘ਤੇ ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਕਿਹਾ ਕਿ ਹੁਣ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰਾਂਗੇ ਅਤੇ ਇਹ ਯੋਜਨਾ ਲਾਗੂ ਕੀਤੀ ਜਾਵੇਗੀ।
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ (JP Nadda) ਨੇ ਪ੍ਰੋਗਰਾਮ ‘ਚ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਜਪਾ ਔਰਤਾਂ ਦਾ ਸਤਿਕਾਰ ਕਰਦੀ ਹੈ। ਜੇਕਰ ਅਸੀਂ ਇੱਕ ਵਿਕਸਤ ਭਾਰਤ ਦਾ ਸੁਪਨਾ ਦੇਖਦੇ ਹਾਂ, ਤਾਂ ਇਹ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਔਰਤਾਂ ਨੂੰ ਅੱਗੇ ਨਹੀਂ ਲਿਆਉਂਦੇ। ਔਰਤਾਂ ਨੇ ਜੋ ਵੀ ਪ੍ਰੋਗਰਾਮ ਚਲਾਏ ਹਨ ਅਤੇ ਔਰਤਾਂ ਨੂੰ ਮੁੱਖ ਧਾਰਾ ‘ਚ ਲਿਆਂਦਾ ਹੈ। ਨਾਰੀ ਸ਼ਕਤੀ ਵੰਦਨ ਯੋਜਨਾ, ਨਾਰੀ ਪੰਚਾਇਤ ਤੋਂ ਲੈ ਕੇ ਰਾਸ਼ਟਰਪਤੀ ਭਵਨ ਤੱਕ, ਔਰਤਾਂ ਹਨ। ਨਿਰਮਲਾ ਸੀਤਾਰਮਨ ਨੂੰ ਦੇਸ਼ ਦਾ ਬਜਟ ਪੇਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉੱਜਵਲਾ ਯੋਜਨਾ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਇਆ ਗਿਆ।
ਜੇਪੀ ਨੱਡਾ ਨੇ ਕਿਹਾ ਕਿ ਮਹਿਲਾ ਸਮ੍ਰਿਧੀ ਯੋਜਨਾ ਨੂੰ ਲਾਗੂ ਕਰਨ ਲਈ ਬਜਟ ‘ਚ 5 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ ਕੀਤਾ ਗਿਆ ਹੈ। ਇਸ ਯੋਜਨਾ ਨੂੰ ਲਾਗੂ ਕਰਨ ਲਈ 5 ਹਜ਼ਾਰ 100 ਕਰੋੜ ਰੁਪਏ ਪਾਸ ਕੀਤੇ ਗਏ ਹਨ। ਇਹ ਯੋਜਨਾ ਜਲਦੀ ਹੀ ਲਾਗੂ ਕੀਤੀ ਜਾਵੇਗੀ। ਹਰੇਕ ਔਰਤ ਨੂੰ 2500 ਰੁਪਏ ਮਿਲਣਗੇ।
Read More: Delhi News: ਬਜਟ ਦੀ ਤਿਆਰੀਆਂ ‘ਚ ਰੁੱਝੀ ਦਿੱਲੀ ਸਰਕਾਰ, ਵਿਭਾਗਾਂ ਨਾਲ ਕੀਤੀਆਂ ਬੈਠਕਾਂ