ਦਿੱਲੀ, 30 ਸਤੰਬਰ 2025: Delhi weather News: ਮੰਗਲਵਾਰ ਨੂੰ ਦਿੱਲੀ ਅਤੇ ਆਸ ਪਾਸ ਦੇ ਇਲਾਕਿਆਂ ‘ਚ ਅਚਾਨਕ ਮੌਸਮ ਬਦਲ ਗਿਆ। ਪਟੇਲ ਨਗਰ ਅਤੇ ਨੋਇਡਾ ‘ਚ ਭਾਰੀ ਮੀਂਹ ਪੈਣ ਨਾਲ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਅੱਜ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਸੀ।
ਉੱਤਰੀ ਭਾਰਤੀ ਸੂਬਿਆਂ ‘ਚ ਮੌਸਮ ਵਿੱਚ ਅੰਸ਼ਕ ਤਬਦੀਲੀ ਆ ਰਹੀ ਹੈ। ਜਿਵੇਂ ਕਿ ਮਾਨਸੂਨ ਹੁਣ ਵਾਪਸ ਜਾ ਰਿਹਾ ਹੈ, ਜ਼ਿਆਦਾਤਰ ਮੈਦਾਨੀ ਇਲਾਕਿਆਂ ‘ਚ ਨਮੀ ਵਾਲੀ ਗਰਮੀ ਪੈ ਰਹੀ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਵਿੱਚ ਮਾਨਸੂਨ ਦੇ ਸੰਕੇਤ ਦਿਖਾਈ ਦੇ ਰਹੇ ਹਨ।
ਦਿੱਲੀ-ਐਨਸੀਆਰ ‘ਚ ਪਿਛਲੇ ਦੋ ਦਿਨਾਂ ਤੋਂ ਨਮੀ ਵਾਲੀ ਗਰਮੀ ਪੈ ਰਹੀ ਹੈ। ਵੱਧ ਤੋਂ ਵੱਧ ਤਾਪਮਾਨ 34°C ਤੋਂ 37°C ਦੇ ਆਸਪਾਸ ਰਹਿਣ ਦੀ ਉਮੀਦ ਹੈ ਅਤੇ ਘੱਟੋ-ਘੱਟ ਤਾਪਮਾਨ 23°C ਤੋਂ 25°C ਦੇ ਵਿਚਾਲੇ ਰਹਿਣ ਦੀ ਉਮੀਦ ਹੈ। ਹਾਲਾਂਕਿ, ਅੰਸ਼ਕ ਤੌਰ ‘ਤੇ ਬੱਦਲਵਾਈ ਸੰਭਵ ਹੈ। ਕੁਝ ਖੇਤਰਾਂ ‘ਚ ਏਅਰ ਕੁਆਲਿਟੀ ਇੰਡੈਕਸ (AQI) ਦਰਮਿਆਨੀ ਸ਼੍ਰੇਣੀ ‘ਚ ਰਹਿੰਦਾ ਹੈ।
ਮੌਸਮ ਵਿਭਾਗ ਦੇ ਮੁਤਾਬਕ ਪਿਛਲੇ 10 ਦਿਨਾਂ ਤੋਂ ਦਿੱਲੀ ‘ਚ ਕੋਈ ਮੀਂਹ ਨਹੀਂ ਪਿਆ ਹੈ, ਅਤੇ ਅਗਲੇ ਕੁਝ ਦਿਨਾਂ ਤੱਕ ਮੌਸਮ ਇੱਕੋ ਜਿਹਾ ਰਹਿਣ ਦੀ ਸੰਭਾਵਨਾ ਹੈ। ਮਾਨਸੂਨ ਆਮ ਤੌਰ ‘ਤੇ ਸਤੰਬਰ ਦੇ ਅੰਤ ਤੱਕ ਦਿੱਲੀ ਤੋਂ ਵਾਪਸ ਚਲਾ ਜਾਂਦਾ ਹੈ, ਪਰ ਇਸ ਵਾਰ ਹਲਕੇ ਮੀਂਹ ਪੈਣ ਦੀ ਉਮੀਦ ਹੈ। ਸਕਾਈਮੇਟ ਵੈਦਰ ਨੇ ਭਵਿੱਖਬਾਣੀ ਕੀਤੀ ਹੈ ਕਿ ਪੱਛਮੀ ਗੜਬੜ ਅਤੇ ਸਥਾਨਕ ਮੌਸਮ ਪ੍ਰਣਾਲੀਆਂ ਦੇ ਕਾਰਨ 17-18 ਸਤੰਬਰ ਨੂੰ ਹਲਕਾ ਮੀਂਹ ਪੈ ਸਕਦਾ ਹੈ |
Read More: Heavy Rain: ਮਾਨਸੂਨ ਦੀ ਵਾਪਸੀ ‘ਤੇ ਕਈਂ ਸੂਬਿਆਂ ‘ਚ ਭਾਰੀ ਮੀਂਹ, ਬੀੜ ‘ਚ ਫੌਜ ਤਾਇਨਾਤ
 
								 
								 
								 
								



