Delhi Weather Today

Delhi Weather: ਦਿੱਲੀ ‘ਚ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ, ਹੀਟਵੇਵ ਦਾ ਅਲਰਟ ਜਾਰੀ

ਦਿੱਲੀ, 09 ਜੂਨ 2025: Delhi Weather Today: ਜੂਨ ਮਹੀਨੇ ‘ਚ ਅੱਤ ਦੀ ਗਰਮੀ ਨੇ ਦਿੱਲੀ ਵਾਸੀਆਂ ਨੂੰ ਬੇਹਾਲ ਕਰ ਦਿੱਤਾ ਹੈ | ਮੌਸਮ ਵਿਭਾਗ ਦੇ ਮੁਤਾਬਕ ਸੋਮਵਾਰ ਨੂੰ, ਲੋਧੀ ਰੋਡ, ਸਫਦਰਜੰਗ, ਅਯਾਨਗਰ ‘ਚ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਜਿਸਦੇ ਚੱਲਦੇ ਮੌਸਮ ਵਿਭਾਗ ਨੇ 12 ਜੂਨ ਤੱਕ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ | ਇਸਦੇ ਨਾਲ ਹੀ ਮੌਸਮ ਵਿਭਾਗ ਨੇ 12 ਤੋਂ 14 ਜੂਨ ਤੱਕ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਜਿਕਰਰਯੋਗ ਹੈ ਕਿ ਪਿਛਲੇ ਦੋ ਦਿਨਾਂ ਤੋਂ ਗਰਮੀ ਲੋਕਾਂ ਦੀ ਪਰਖ ਕਰ ਰਹੀ ਹੈ। ਲੋਕਾਂ ਨੂੰ ਦੁਪਹਿਰ ਤੋਂ ਬਾਅਦ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਸਥਿਤੀ ਅਜਿਹੀ ਹੈ ਕਿ ਦੁਪਹਿਰ ਤਿੰਨ ਵਜੇ ਤੋਂ ਬਾਅਦ ਵੀ ਸੜਕ ‘ਤੇ ਪੈਦਲ ਚੱਲਣ ਵਾਲੇ ਅਤੇ ਸਾਈਕਲ ਸਵਾਰ ਅੱਤ ਦੀ ਗਰਮੀ ਤੋਂ ਪਰੇਸ਼ਾਨ ਸਨ। ਮੌਸਮ ਵਿਭਾਗ ਮੁਤਾਬਕ 12 ਜੂਨ ਤੱਕ ਤਾਪਮਾਨ 44 ਤੋਂ 45 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਗਰਮੀ ਤੋਂ ਬਚਣ ਲਈ ਵਰਤੋ ਇਹ ਸਾਵਧਾਨੀਆਂ :-

ਸ਼ਾਮ 12 ਤੋਂ 4 ਵਜੇ ਦੇ ਵਿਚਕਾਰ ਬਾਹਰ ਜਾਣ ਤੋਂ ਬਚੋ।
ਜਿੰਨਾ ਹੋ ਸਕੇ ਪਾਣੀ ਪੀਓ।
ਹਲਕੇ ਰੰਗ ਦੇ ਸੂਤੀ ਕੱਪੜੇ ਪਾਓ।
ਐਨਕਾਂ, ਛੱਤਰੀ, ਟੋਪੀ, ਜੁੱਤੀਆਂ ਦੀ ਵਰਤੋਂ ਕਰੋ।
ਬਾਹਰ ਜਾਂਦੇ ਸਮੇਂ ਆਪਣੇ ਨਾਲ ਪਾਣੀ ਦੀ ਬੋਤਲ ਰੱਖੋ।
ਚਾਹ, ਕੌਫੀ, ਕਾਰਬੋਨੇਟਿਡ ਸਾਫਟ ਡਰਿੰਕਸ ਅਤੇ ਸ਼ਰਾਬ ਤੋਂ ਪਰਹੇਜ਼ ਕਰੋ।
ਉੱਚ ਪ੍ਰੋਟੀਨ ਵਾਲੇ ਭੋਜਨ ਖਾਣ ਤੋਂ ਪਰਹੇਜ਼ ਕਰੋ।
ਜੇਕਰ ਤੁਸੀਂ ਬਿਮਾਰ ਜਾਂ ਕਮਜ਼ੋਰ ਮਹਿਸੂਸ ਕਰਦੇ ਹੋ ਤਾਂ ਡਾਕਟਰ ਨਾਲ ਸੰਪਰਕ ਕਰੋ।
ਓਆਰਐਸ, ਲੱਸੀ, ਨਿੰਬੂ ਪਾਣੀ, ਚੌਲਾਂ ਦਾ ਪਾਣੀ ਆਦਿ ਪੀਓ
ਜਾਨਵਰਾਂ ਨੂੰ ਛਾਂ ‘ਚ ਰੱਖੋ ਅਤੇ ਉਨ੍ਹਾਂ ਨੂੰ ਲੋੜੀਂਦਾ ਪਾਣੀ ਦਿਓ।
ਘਰ ਨੂੰ ਠੰਡਾ ਰੱਖਣ ਲਈ ਪਰਦਿਆਂ ਦੀ ਵਰਤੋਂ ਕਰੋ।

Read More: Chandigarh Weather: ਚੰਡੀਗੜ੍ਹ ਵਾਸੀਆਂ ਨੂੰ ਹੀਟਵੇਵ ਕਰੇਗੀ ਪਰੇਸ਼ਾਨ, ਮੌਸਮ ਵਿਭਾਗ ਦਾ ਅਲਰਟ

Scroll to Top