July 5, 2024 8:10 am
Delhi Transport Department

ਦਿੱਲੀ ਟਰਾਂਸਪੋਰਟ ਵਿਭਾਗ ਨੇ 54 ਲੱਖ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਰੱਦ

ਚੰਡੀਗੜ੍ਹ, 24 ਅਪ੍ਰੈਲ 2023: ਰਾਸ਼ਟਰੀ ਰਾਜਧਾਨੀ ਦੇ ਟਰਾਂਸਪੋਰਟ ਵਿਭਾਗ (Delhi Transport Department) ਨੇ 27 ਮਾਰਚ ਤੱਕ ਸ਼ਹਿਰ ਵਿੱਚ ਆਟੋਰਿਕਸ਼ਾ, ਕੈਬ ਅਤੇ ਦੋਪਹੀਆ ਵਾਹਨਾਂ ਸਮੇਤ 54 ਲੱਖ ਤੋਂ ਵੱਧ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਹੈ। ਇਹ ਖੁਲਾਸਾ ਸਰਕਾਰੀ ਅੰਕੜਿਆਂ ਤੋਂ ਹੋਇਆ ਹੈ। ਗੈਰ-ਰਜਿਸਟਰਡ ਵਾਹਨਾਂ ਵਿੱਚ 1900 ਅਤੇ 1901 ਤੋਂ ਪਹਿਲਾਂ ਰਜਿਸਟਰਡ ਵਾਹਨ ਵੀ ਸ਼ਾਮਲ ਹਨ। ਸੁਪਰੀਮ ਕੋਰਟ ਦੇ 2018 ਦੇ ਫੈਸਲੇ ਦੇ ਅਨੁਸਾਰ, ਦਿੱਲੀ ਵਿੱਚ 10 ਸਾਲ ਤੋਂ ਪੁਰਾਣੇ ਡੀਜ਼ਲ ਵਾਹਨ ਅਤੇ 15 ਸਾਲ ਤੋਂ ਪੁਰਾਣੇ ਪੈਟਰੋਲ ਵਾਹਨਾਂ ‘ਤੇ ਪਾਬੰਦੀ ਲਗਾਈ ਗਈ ਹੈ।

ਇਸ ਹੁਕਮ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਜ਼ਬਤ ਕਰ ਲਿਆ ਜਾਵੇਗਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੇ 2014 ਦੇ ਇਕ ਹੋਰ ਹੁਕਮ ਨੇ ਜਨਤਕ ਥਾਵਾਂ ‘ਤੇ 15 ਸਾਲ ਤੋਂ ਪੁਰਾਣੇ ਵਾਹਨਾਂ ਦੀ ਪਾਰਕਿੰਗ ‘ਤੇ ਪਾਬੰਦੀ ਲਗਾ ਦਿੱਤੀ ਹੈ।

ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੱਖਣੀ ਦਿੱਲੀ ਪਾਰਟ 1 ਤੋਂ ਸਭ ਤੋਂ ਵੱਧ ਵਾਹਨਾਂ ਦੇ ਰਜਿਸਟ੍ਰੇਸ਼ਨ ਰੱਦ ਕੀਤੇ ਗਏ ਸਨ। 27 ਮਾਰਚ ਤੱਕ ਕੁੱਲ 9,285 ਥ੍ਰੀ-ਵ੍ਹੀਲਰ ਅਤੇ 25,167 ਕੈਬ ਬੰਦ ਕੀਤੀਆਂ ਗਿਆ ਸਨ। ਅੰਕੜਿਆਂ ‘ਤੇ ਡੂੰਘਾਈ ਨਾਲ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਮਾਲ ਰੋਡ ਜ਼ੋਨ ਤੋਂ 2,90,127 ਵਾਹਨ, ਆਈਪੀ ਡਿਪੂ ਤੋਂ 3,27,034 ਵਾਹਨ, ਦੱਖਣੀ ਦਿੱਲੀ ਪਾਰਟ 1 ਤੋਂ 9,99,999 ਵਾਹਨ ਅਤੇ ਦੱਖਣੀ ਦਿੱਲੀ ਪਾਰਟ 2 ਤੋਂ 1,69,784 ਵਾਹਨਾਂ ਨੂੰ ਡੀ-ਰਜਿਸਟਰ ਕੀਤਾ ਗਿਆ ਹੈ।

ਜਨਕਪੁਰੀ ਤੋਂ 7,06,921 ਵਾਹਨ, ਲੋਨੀ ਤੋਂ 4,35,408 ਵਾਹਨ, ਸਰਾਏ ਕਾਲੇ ਖਾਂ ਤੋਂ 4,96,086 ਵਾਹਨ, ਮਯੂਰ ਵਿਹਾਰ ਤੋਂ 2,99,788 ਵਾਹਨ, ਵਜ਼ੀਰਪੁਰ ਤੋਂ 1,65,048 ਵਾਹਨ, 3,04,677 ਵਾਹਨ, ਬੁਰਾੜੀ ਤੋਂ 3,04,677 ਵਾਹਨ, ਡੀ. ਰਾਜਾ ਗਾਰਡਨ ਤੋਂ 1,95,626 ਅਤੇ ਰੋਹਿਣੀ ਖੇਤਰ ਤੋਂ 6,56,201 ਵਾਹਨਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਗਈ।