20 ਦਸੰਬਰ 2024: ਦਿੱਲੀ (delhi) ਦੇ ਸਕੂਲਾਂ (schools) ਨੂੰ ਬੰਬ (bomb) ਨਾਲ ਉਡਾਉਣ ਦੀ ਧਮਕੀ ਦੇਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸ਼ੁੱਕਰਵਾਰ ਰਾਤ ਨੂੰ ਈਮੇਲ (email) ਰਾਹੀਂ ਦਵਾਰਕਾ ਡੀਪੀਐਸ (DPS school) ਸਕੂਲ ਨੂੰ ਬੰਬ ਦੀ ਧਮਕੀ ਦਿੱਤੀ ਗਈ ਸੀ।
ਫਾਇਰ ਅਫਸਰ ਨੇ ਦੱਸਿਆ ਕਿ ਇਸ ਦੌਰਾਨ ਸਵੇਰੇ 8.07 ਵਜੇ ਰਾਫਤਾ ਮੋਡ ਜਾਫਰਪੁਰ (jaffarpur) ਕਲਾਂ ਸਥਿਤ ਨਿਊ ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ‘ਚ ਬੰਬ ਹੋਣ ਦੀ ਸੂਚਨਾ ਮਿਲੀ।ਦੱਸ ਜਾ ਰਿਹਾ ਹੈ ਕਿ ਪੁਲਿਸ ਟੀਮ ਦੇ ਵੱਲੋਂ ਉਥੇ ਜਾਂਚ ਕੀਤੀ ਜਾ ਰਹੀ ਹੈ।
ਗੱਲ ਕੀ ਹੈ?
ਦੱਸ ਦੇਈਏ ਕਿ ਸਕੂਲ ਮੈਨੇਜਮੈਂਟ ਨੂੰ ਰਾਤ ਨੂੰ ਧਮਕੀ ਭਰੀ ਚਿੱਠੀ ਮਿਲੀ। ਇਸ ਦੀ ਸੂਚਨਾ ਤੁਰੰਤ ਪੁਲਿਸ ਅਤੇ ਫਾਇਰ ਵਿਭਾਗ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ, ਫਾਇਰ ਬ੍ਰਿਗੇਡ, ਬੰਬ ਸਕੁਐਡ, ਡਾਗ ਸਕੁਐਡ, ਫਾਇਰ ਬ੍ਰਿਗੇਡ, ਐਂਬੂਲੈਂਸ ਦੀਆਂ ਟੀਮਾਂ ਸਕੂਲ ਪਹੁੰਚ ਗਈਆਂ।
Read More: ਦਿੱਲੀ ਦੇ ਕਈਂ ਸਕੂਲਾਂ ਨੂੰ ਫਿਰ ਮਿਲੀ ਧਮਕੀ, ਪੁਲਿਸ ਜਾਂਚ ‘ਚ ਜੁਟੀ