ਚੰਡੀਗੜ੍ਹ 01 ਅਗਸਤ 2022: ਸੰਜੇ ਅਰੋੜਾ (Sanjay Arora) ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ 1998 ਬੈਚ ਦੇ ਤਾਮਿਲਨਾਡੂ ਬੈਚ ਦੇ ਆਈ ਪੀ ਐਸ ਅਫ਼ਸਰ ਸੰਜੇ ਅਰੋੜਾ ਨੂੰ ਬੀਤੇ ਦਿਨ ਕੇਂਦਰ ਸਰਕਾਰ ਨੇ ਕਮਿਸ਼ਨਰ ਦਿੱਲੀ ਪੁਲਿਸ ਨਿਯੁਕਤ ਕੀਤਾ ਸੀ। ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਸੋਮਵਾਰ ਸਵੇਰੇ ITBP ਹੈੱਡਕੁਆਰਟਰ ਵਿਖੇ ਰਸਮੀ ਸਲਾਮੀ ਅਤੇ ਵਿਦਾਇਗੀ ਦਿੱਤੀ ਗਈ। ਡਾ. ਸੁਜੋਏ ਲਾਲ ਥੌਸੇਨ ਨੇ ਡੀਜੀ, ਆਈਟੀਬੀਪੀ ਵਜੋਂ ਵਾਧੂ ਚਾਰਜ ਸੰਭਾਲ ਲਿਆ ਹੈ।
ਜਨਵਰੀ 18, 2025 5:38 ਬਾਃ ਦੁਃ