July 4, 2024 9:37 pm
G-20 summit

ਦਿੱਲੀ ਪੁਲਿਸ ਵੱਲੋਂ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ

ਨਵੀਂ ਦਿੱਲੀ, 1 ਸਤੰਬਰ, 2023 (ਦਵਿੰਦਰ ਸਿੰਘ): ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਦਿੱਲੀ ‘ਚ ਆਯੋਜਿਤ ਕੀਤਾ ਜਾਵੇਗਾ। ਭਾਰਤ ਸਮੇਤ ਦੁਨੀਆ ਦੇ 20 ਵੱਡੇ ਦੇਸ਼ ਇਸ ਵਿੱਚ ਹਿੱਸਾ ਲੈਣਗੇ, ਜਿਸ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਇਸ ਦੌਰਾਨ ਦਿੱਲੀ ਵਿੱਚ ਆਵਾਜਾਈ ਨੂੰ ਲੈ ਕੇ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਦੂਜੇ ਪਾਸੇ ਸਪੈਸ਼ਲ ਸੀਪੀ ਮਧੂਪ ਤਿਵਾਰੀ ਨੇ ਕਿਹਾ, ”ਦਿੱਲੀ ਪੁਲਿਸ (Delhi Police) ਨੇ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ।

ਦਿੱਲੀ ਪੁਲਿਸ (Delhi Police) ਦੇ ਪ੍ਰੋਟੈਕਟਿਵ ਸਕਿਓਰਿਟੀ ਡਿਵੀਜ਼ਨ ਦੇ ਸਪੈਸ਼ਲ ਸੀਪੀ ਮਧੂਪ ਤਿਵਾਰੀ ਨੇ ਕਿਹਾ, “ਦਿੱਲੀ ਪੁਲਿਸ ਨੇ ਜੀ-20 ਸੰਮੇਲਨ ਨੂੰ ਲੈ ਕੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹਨ। ਹਵਾਈ ਅੱਡੇ ਦੀ ਸੁਰੱਖਿਆ, ਕਾਰਕੇਡ ਪ੍ਰਬੰਧਨ, ਠਹਿਰਣ ਦੇ ਸਥਾਨ ‘ਤੇ ਸੁਰੱਖਿਆ, ਸਥਾਨ ਦੀ ਸੁਰੱਖਿਆ ਅਤੇ ਅੱਤਵਾਦ ਵਿਰੋਧੀ ਉਪਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਬਹੁਤ ਹੀ ਵਿਆਪਕ ਸੁਰੱਖਿਆ ਯੋਜਨਾ ਤਿਆਰ ਕੀਤੀ ਗਈ ਹੈ। ਇਸ ਗੱਲ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਕਿ ਦਿੱਲੀ ਦੇ ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।