Delhi Police news

ਦਿੱਲੀ ਪੁਲਿਸ ਵੱਲੋਂ ਵਿਦੇਸ਼ੀ ਹਥਿਆਰਾਂ ਦੇ ਵੱਡਾ ਜ਼ਖੀਰੇ ਸਮੇਤ 10 ਜਣੇ ਗ੍ਰਿਫਤਾਰ

ਦਿੱਲੀ, 25 ਮਾਰਚ 2026: ਦਿੱਲੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਕ੍ਰਾਈਮ ਬ੍ਰਾਂਚ ਨੇ ਇੱਕ ਵੱਡੇ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ ਮੁਤਾਬਕ 10 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਵਿਦੇਸ਼ੀ ਬਣੇ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ, ਜਿਸ ‘ਚ ਸਬ-ਮਸ਼ੀਨ ਗਨ, ਆਟੋਮੈਟਿਕ ਪਿਸਤੌਲ ਅਤੇ 200 ਰਾਉਂਡ ਗੋਲਾ ਬਾਰੂਦ ਸ਼ਾਮਲ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਪੂਰਾ ਨੈੱਟਵਰਕ ਪੁਰਾਣੀ ਦਿੱਲੀ ਤੋਂ ਕੰਮ ਕਰ ਰਿਹਾ ਸੀ ਅਤੇ ਇਸਦੇ ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਨਾਲ ਸਬੰਧ ਸਨ।

ਕ੍ਰਾਈਮ ਬ੍ਰਾਂਚ ਨੇ 21 ਵਿਦੇਸ਼ੀ ਬਣੇ ਹਥਿਆਰ ਬਰਾਮਦ ਕੀਤੇ, ਜਿਨ੍ਹਾਂ ‘ਚ ਸਬ-ਮਸ਼ੀਨ ਗਨ, ਸਟੋਗਰ ਪਿਸਤੌਲ, ਪੀਐਕਸ-5.7 ਪਿਸਤੌਲ, ਪੀਐਕਸ-3 ਪਿਸਤੌਲ, ਸ਼ੈਡੋ ਸੀਜ਼ੈਡ ਪਿਸਤੌਲ, ਬੇਰੇਟਾ ਪਿਸਤੌਲ, ਟੌਰਸ ਪਿਸਤੌਲ ਅਤੇ ਵਾਲਥਰ ਪਿਸਤੌਲ ਸ਼ਾਮਲ ਹਨ। ਪੀਐਕਸ-5.7 ਪਿਸਤੌਲ ਦੀ ਬਰਾਮਦਗੀ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਪਿਸਤੌਲ ਵਿਸ਼ੇਸ਼ ਤੌਰ ‘ਤੇ ਵਿਸ਼ੇਸ਼ ਬਲਾਂ ਦੁਆਰਾ ਵਰਤਿਆ ਜਾਂਦਾ ਹੈ।

ਕ੍ਰਾਈਮ ਬ੍ਰਾਂਚ ਮੁਤਾਬਕ ਇਹ ਮਾਡਿਊਲ ਦਿੱਲੀ ਦੇ ਵਾਲ ਸਿਟੀ ਖੇਤਰ ਤੋਂ ਕੰਮ ਕਰ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਹਥਿਆਰ ਪਾਕਿਸਤਾਨ ਤੋਂ ਭਾਰਤ ‘ਚ ਤਸਕਰੀ ਕੀਤੇ ਜਾ ਰਹੇ ਸਨ, ਜੋ ਨੇਪਾਲ ਸਰਹੱਦ ਰਾਹੀਂ ਪਹੁੰਚ ਰਹੇ ਸਨ। ਇਹ ਹਥਿਆਰ ਦਿੱਲੀ-ਐਨਸੀਆਰ ਅਤੇ ਦੇਸ਼ ਭਰ ਦੇ ਹੋਰ ਸੂਬਿਆਂ ‘ਚ ਕੰਮ ਕਰ ਰਹੇ ਅਪਰਾਧਿਕ ਗਿਰੋਹਾਂ ਨੂੰ ਸਪਲਾਈ ਕੀਤੇ ਜਾ ਰਹੇ ਸਨ।

Read More: MLA ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਪੁਲਿਸ ਨੇ ਕੀਤਾ ਗ੍ਰਿਫਤਾਰ

ਵਿਦੇਸ਼

Scroll to Top