5 ਨਵੰਬਰ 2024: ਦਿੱਲੀ(delhi) ਵਿੱਚ ਸੋਮਵਾਰ ਦੇਰ ਰਾਤ ਇੱਕ ਡੀਸੀਟੀ ਬੱਸ ਨੇ ਪੁਲਿਸ ਕਾਂਸਟੇਬਲ (police constable) ਅਤੇ ਇੱਕ ਪੈਦਲ ਜਾਂਦੇ ਯਾਤਰੀ ਨੂੰ ਆਪਣੇ ਚਪੇਟ ਦੇ ਵਿਚ ਲੈ ਲਿਆ।ਦੱਸ ਦੇਈਏ ਕਿ ਇਸ ਘਟਨਾ ਵਿੱਚ ਦੋਵਾਂ ਦੀ ਹੀ ਮੌਤ (died) ਹੋ ਗਈ। ਉਥੇ ਹੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਰਿੰਗ ਰੋਡ ‘ਤੇ ਮੱਠ ਬਾਜ਼ਾਰ ਨੇੜੇ ਵਾਪਰੀ, ਜਦ ਬੱਸ ਡਿਵਾਈਡਰ ਨਾਲ ਟਕਰਾ ਗਈ। ਮ੍ਰਿਤਕ ਪੁਲਿਸ ਕਾਂਸਟੇਬਲ ਦਾ ਨਾਮ ਵਿਕਟਰ (27) ਹੈ, ਉਹ ਨਾਗਾਲੈਂਡ ਦਾ ਰਹਿਣ ਵਾਲਾ ਸੀ। ਉਹ ਜੂਨ 2023 ਤੋਂ ਸਿਵਲ ਲਾਈਨ ਥਾਣੇ ਵਿੱਚ ਤਾਇਨਾਤ ਸੀ। ਦੂਜੇ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਨਵਰੀ 20, 2025 1:05 ਪੂਃ ਦੁਃ