ਚੰਡੀਗੜ੍ਹ, 05 ਦਸੰਬਰ 2024: Ram Niwas Goyal News: ਦਿੱਲੀ ‘ਚ ਆਉਣ ਵਾਲੀਆਂ ਵਿਧਾਨ ਸਭਾ (Delhi Vidhan Sabha) ਚੋਣਾਂ ਤੋਂ ਪਹਿਲਾਂ ਦਿੱਲੀ ਆਮ ਆਦਮੀ ਦੇ ਸੀਨੀਅਰ ਵਿਧਾਇਕ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ | ਦਿੱਲੀ ਵਿਧਾਨ ਸਭਾ (Delhi Vidhan Sabha) ਦੇ ਸਪੀਕਰ ਅਤੇ ‘ਆਪ’ ਵਿਧਾਇਕ ਰਾਮ ਨਿਵਾਸ ਗੋਇਲ (Ram Niwas Goyal) ਨੇ ਅੱਜ ਯਾਨੀ ਵੀਰਵਾਰ ਨੂੰ ਚੋਣ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਰਾਮ ਨਿਵਾਸ ਗੋਇਲ (Ram Niwas Goyal) ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਕਿ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੇ ਹਨ | ਹਾਲਾਂਕਿ ਗੋਇਲ ਭਵਿੱਖ ‘ਚ ਵੀ ਪਾਰਟੀ ਦੇ ਕੰਮਾਂ ‘ਚ ਹਿੱਸਾ ਲੈਂਦੇ ਰਹਿਣਾ ਚਾਹੁੰਦੇ ਹਨ।
ਜਿਕਰਯੋਗ ਹੈ ਕਿ 76 ਸਾਲਾ ਰਾਮ ਨਿਵਾਸ ਗੋਇਲ ਨੇ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਉਹ ਆਪਣੀ ਵਧਦੀ ਉਮਰ ਕਾਰਨ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ। ਉਨ੍ਹਾਂ ਲਿਖਿਆ ਕਿ ਸ਼ਾਹਦਰਾ ਵਿਧਾਨ ਸਭਾ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਵਜੋਂ ਮੈਂ ਆਪਣੀ ਜ਼ਿੰਮੇਵਾਰੀ ਨੂੰ ਕੁਸ਼ਲਤਾ ਨਾਲ ਨਿਭਾਇਆ। ਤੁਸੀਂ ਹਮੇਸ਼ਾ ਮੈਨੂੰ ਬਹੁਤ ਸਤਿਕਾਰ ਦਿੱਤਾ ਹੈ, ਜਿਸ ਲਈ ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਰਹਾਂਗਾ।
ਰਾਮ ਨਿਵਾਸ ਗੋਇਲ ਨੇ ਹਵਾਲਾ ਦਿੱਤਾ ਕਿ ਮੇਰੀ ਵਧਦੀ ਉਮਰ ਕਾਰਨ ਮੈਂ ਚੋਣ ਰਾਜਨੀਤੀ ਤੋਂ ਦੂਰੀ ਬਣਾਉਣਾ ਚਾਹੁੰਦਾ ਹਾਂ। ਵਿਧਾਨ ਸਭਾ ਸਪੀਕਰ ਰਾਮਨਿਵਾਸ ਗੋਇਲ ਦੇ ਚੋਣ ਨਾ ਲੜਨ ਦੇ ਫੈਸਲੇ ‘ਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਰਾਮਨਿਵਾਸ ਗੋਇਲ ਦਾ ਚੋਣ ਰਾਜਨੀਤੀ ਤੋਂ ਹਟਣ ਦਾ ਫੈਸਲਾ ਸਾਡੇ ਸਾਰਿਆਂ ਲਈ ਭਾਵਨਾਤਮਕ ਪਲ ਹੈ।
ਉਨ੍ਹਾਂ ਕਿਹਾ ਕਿ ਸਾਲਾਂ ਦੌਰਾਨ ਉਨ੍ਹਾਂ ਦੇ ਮਾਰਗਦਰਸ਼ਨ ਨੇ ਸਾਨੂੰ ਸਦਨ ਦੇ ਅੰਦਰ ਅਤੇ ਬਾਹਰ ਸਹੀ ਦਿਸ਼ਾ ਦਿਖਾਈ ਹੈ। ਆਪਣੀ ਵਧਦੀ ਉਮਰ ਅਤੇ ਸਿਹਤ ਕਾਰਨ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਚੋਣ ਸਿਆਸਤ ਤੋਂ ਦੂਰ ਰਹਿਣ ਦੀ ਇੱਛਾ ਪ੍ਰਗਟਾਈ ਸੀ। ਅਸੀਂ ਉਸਦੇ ਫੈਸਲੇ ਦਾ ਸਨਮਾਨ ਕਰਦੇ ਹਾਂ |
ਰਾਮਨਿਵਾਸ ਗੋਇਲ ਲੰਮੇ ਸਮੇਂ ਤੋਂ ਰਾਜਨੀਤੀ ‘ਚ ਹਨ। 1993 ‘ਚ ਉਹ ਭਾਜਪਾ ਦੀ ਟਿਕਟ ‘ਤੇ ਸ਼ਾਹਦਰਾ ਸੀਟ ਤੋਂ ਵਿਧਾਇਕ ਚੁਣੇ ਗਏ। ਬਾਅਦ ‘ਚ ਜਦੋਂ ਆਮ ਆਦਮੀ ਪਾਰਟੀ ਹੋਂਦ ‘ਚ ਆਈ ਤਾਂ ਉਹ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਪਿਛਲੀਆਂ ਦੋ ਚੋਣਾਂ ‘ਚ ਉਹ ਲਗਾਤਾਰ ਜਿੱਤੇ ਅਤੇ ਫਿਰ ਵਿਧਾਨ ਸਭਾ ਦੇ ਸਪੀਕਰ ਬਣੇ।