Delhi news

Delhi News: ਦਿੱਲੀ ਨਗਰ ਨਿਗਮ ਦਾ ਸੀਨੀਅਰ ਅਧਿਕਾਰੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ

ਦਿੱਲੀ, 31 ਮਾਰਚ 2026: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਦਿੱਲੀ ਨਗਰ ਨਿਗਮ (MCD) ਦੇ ਇੱਕ ਸੀਨੀਅਰ ਅਧਿਕਾਰੀ ਨੂੰ ਕਥਿਤ ਤੌਰ ‘ਤੇ ₹4 ਲੱਖ ਦੀ ਰਿਸ਼ਵਤ ਮੰਗਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਵੱਲੋਂ ਗ੍ਰਿਫ਼ਤਾਰ ਅਧਿਕਾਰੀ ਦੀ ਪਛਾਣ ਅਭਿਸ਼ੇਕ ਕੁਮਾਰ ਮਿਸ਼ਰਾ ਵਜੋਂ ਹੋਈ ਹੈ, ਜੋ ਸ਼ਾਹਦਰਾ ਉੱਤਰੀ ਜ਼ੋਨ ‘ਚ ਡਿਪਟੀ ਕਮਿਸ਼ਨਰ ਵਜੋਂ ਸੇਵਾ ਨਿਭਾ ਰਿਹਾ ਸੀ।

ਮਿਲੀ ਜਾਣਕਾਰੀ ਮੁਤਾਬਕ, ਸੀਬੀਆਈ ਨੇ ਮਿਸ਼ਰਾ ਵੱਲੋਂ ਕਥਿਤ ਤੌਰ ‘ਤੇ ਰਿਸ਼ਵਤ ਮੰਗਣ ਦੀ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕੀਤੀ। ਅਭਿਸ਼ੇਕ ਕੁਮਾਰ ਮਿਸ਼ਰਾ ਨੇ ਇੱਕ ਖਾਸ ਕੰਮ ਦੇ ਬਦਲੇ ₹4 ਲੱਖ ਦੀ ਮੰਗ ਕੀਤੀ ਸੀ। ਇਸ ਜਾਣਕਾਰੀ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾ ਕੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰ ਲਿਆ।

ਸੀਬੀਆਈ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਸ ਮਾਮਲੇ ‘ਚ ਕੋਈ ਹੋਰ ਵਿਅਕਤੀ ਜਾਂ ਨੈੱਟਵਰਕ ਸ਼ਾਮਲ ਹਨ। ਇਸ ਗ੍ਰਿਫ਼ਤਾਰੀ ਨੇ ਐਮਸੀਡੀ ਦੇ ਅੰਦਰ ਹਲਚਲ ਮਚਾ ਦਿੱਤੀ ਹੈ।

Read More: Bihar Stampede: ਨਾਲੰਦਾ ਦੇ ਸ਼ੀਤਲਾਸ਼ਟਮੀ ਮੰਦਰ ‘ਚ ਮਚੀ ਭਗਦੜ, 8 ਔਰਤਾਂ ਦੀ ਮੌ.ਤ ਤੇ ਕਈਂ ਜ਼ਖਮੀ

ਵਿਦੇਸ਼

Scroll to Top