CM Atishi

Delhi News: ਭਾਜਪਾ ਸਰਕਾਰ ਆਉਂਦੇ ਹੀ ਨਿੱਜੀ ਸਕੂਲਾਂ ਨੇ ਲੁੱਟਮਾਰ ਕੀਤੀ ਸ਼ੁਰੂ: ਆਤਿਸ਼ੀ

7 ਅਪ੍ਰੈਲ 2025: ਦਿੱਲੀ ਵਿਧਾਨ ਸਭਾ (Delhi vidhan sabha) ‘ਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਰਾਜਧਾਨੀ (capital) ‘ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪ੍ਰਾਈਵੇਟ ਸਕੂਲਾਂ (private schools) ਨੇ ਮਨਮਾਨੇ ਢੰਗ ਨਾਲ ਫੀਸਾਂ ਵਧਾ ਦਿੱਤੀਆਂ ਹਨ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ‘ਚ ਦੋਸ਼ ਲਾਇਆ ਕਿ ਭਾਜਪਾ ਦੇ ਹੱਲਾਸ਼ੇਰੀ ਨਾਲ ਕਈ ਸਕੂਲਾਂ ਨੇ ਬਿਨਾਂ ਸਹੀ ਨਿਗਰਾਨੀ ਦੇ ਮਨਮਾਨੇ ਢੰਗ ਨਾਲ ਟਿਊਸ਼ਨ ਫੀਸਾਂ ਵਧਾ ਦਿੱਤੀਆਂ ਹਨ। ਉਨ੍ਹਾਂ ਕਿਹਾ, ‘ਦਿੱਲੀ ‘ਚ ਭਾਜਪਾ ਦੀ ਸਰਕਾਰ ਆਉਂਦੇ ਹੀ ਨਿੱਜੀ ਸਕੂਲਾਂ ਨੇ ਲੁੱਟਮਾਰ ਸ਼ੁਰੂ ਕਰ ਦਿੱਤੀ ਹੈ।’

ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ (ਆਪ) ਦੇ ਕਾਰਜਕਾਲ ਦੌਰਾਨ ਸਕੂਲਾਂ (schools) ਦੀਆਂ ਫੀਸਾਂ ਸਬੰਧੀ ਸਖ਼ਤ ਨਿਯਮ ਬਣਾਏ ਗਏ ਸਨ। ਉਨ੍ਹਾਂ ਕਿਹਾ, “ਜਦੋਂ ਸਾਡੀ ਪਾਰਟੀ 10 ਸਾਲਾਂ ਤੱਕ ਸਰਕਾਰ ਵਿੱਚ ਸੀ, ਤਾਂ ਫੀਸਾਂ ਵਿੱਚ ਵਾਧੇ ਦੀ ਸੀਮਾ ਸੀ। ਜੇਕਰ ਆਡਿਟ ਦੌਰਾਨ ਕੋਈ ਗੜਬੜ ਪਾਈ ਜਾਂਦੀ ਸੀ, ਤਾਂ ਸਕੂਲਾਂ ਨੂੰ ਵਾਧੂ ਰਕਮ ਵਾਪਸ ਕਰਨ ਲਈ ਕਿਹਾ ਜਾਂਦਾ ਸੀ। ਕਈ ਸਾਬਕਾ ਵਿਦਿਆਰਥੀਆਂ ਦੀਆਂ ਫੀਸਾਂ ਵਾਪਸ ਕਰ ਦਿੱਤੀਆਂ ਗਈਆਂ ਸਨ।

ਸਕੂਲਾਂ ਨੂੰ ਫੀਸਾਂ ਵਧਾਉਣ ਤੋਂ ਪਹਿਲਾਂ ਦਿੱਲੀ ਸਰਕਾਰ ਤੋਂ ਇਜਾਜ਼ਤ ਲੈਣੀ ਪੈਂਦੀ ਸੀ।” ਉਨ੍ਹਾਂ ਦਾਅਵਾ ਕੀਤਾ ਕਿ ਵੱਡੀ ਗਿਣਤੀ ਵਿੱਚ ਮਾਪੇ ‘ਆਪ’ ਆਗੂਆਂ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਦੇ ਦਖ਼ਲ ਦੀ ਮੰਗ ਕਰ ਰਹੇ ਹਨ। “ਹਰ ਰੋਜ਼ ਅਸੀਂ ਵੱਖ-ਵੱਖ ਸਕੂਲਾਂ ਵਿੱਚ ਫੀਸਾਂ ਵਿੱਚ ਵਾਧੇ ਬਾਰੇ ਸੁਣ ਰਹੇ ਹਾਂ। ਮਾਪੇ ਸਾਡੇ ਨਾਲ ਸੰਪਰਕ ਕਰ ਰਹੇ ਹਨ, ਈਮੇਲ ਲਿਖ ਰਹੇ ਹਨ ਅਤੇ ਇਸ ਨੂੰ ਰੋਕਣ ਲਈ ਬੇਨਤੀ ਕਰ ਰਹੇ ਹਨ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਭਾਜਪਾ ਸਰਕਾਰ ਉਨ੍ਹਾਂ ਦੀ ਮਦਦ ਨਹੀਂ ਕਰੇਗੀ,” ਉਸਨੇ ਕਿਹਾ।

ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਆਤਿਸ਼ੀ ਨੇ ਮੰਗ ਕੀਤੀ ਕਿ ਸਰਕਾਰ ਨਿਜੀ ਸਕੂਲਾਂ ਦਾ ਕੰਪਟਰੋਲਰ ਅਤੇ ਆਡੀਟਰ ਜਨਰਲ (ਕੈਗ) ਤੋਂ ਆਡਿਟ ਕਰਵਾਏ। ਉਨ੍ਹਾਂ ਕਿਹਾ, “ਜੇਕਰ ਭਾਜਪਾ ਸਰਕਾਰ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਕੋਈ ਗਠਜੋੜ ਨਹੀਂ ਹੈ, ਤਾਂ ਫੀਸਾਂ ਵਿੱਚ ਵਾਧੇ ਨੂੰ ਰੋਕੋ। ਮੈਂ ਸਰਕਾਰ ਨੂੰ ਬੇਨਤੀ ਕਰਦੀ ਹਾਂ ਕਿ ਉਹ ਕੈਗ ਆਡਿਟ ਕਰਵਾਏ ਅਤੇ ਫਿਰ ਹੀ ਸਕੂਲਾਂ ਨੂੰ ਫੀਸਾਂ ਵਧਾਉਣ ਦੀ ਇਜਾਜ਼ਤ ਦੇਵੇ।

Read More: Delhi News: ਦਿੱਲੀ ਦੇ ਪੰਜਾਬੀ ਬਾਗ ‘ਚ ਘਰ ਨੂੰ ਲੱਗੀ ਅੱ.ਗ, ਦੋ ਬੱਚਿਆਂ ਦੀ ਗਈ ਜਾਨ

Scroll to Top