June 30, 2024 3:17 am
Atishi

Delhi News: ਆਤਿਸ਼ੀ ਦੀ ਭੁੱਖ ਹੜਤਾਲ ਦਾ ਦੂਜਾ ਦਿਨ, ਭਾਜਪਾ ਵੱਲੋਂ ਦਿੱਲੀ ਜਲ ਬੋਰਡ ਦਫਤਰ ਬਾਹਰ ਰੋਸ ਪ੍ਰਦਰਸ਼ਨ

ਚੰਡੀਗੜ੍ਹ, 22 ਜੂਨ 2024: ਦੇਸ਼ ਦੀ ਰਾਜਧਾਨੀ ‘ਚ ਪਾਣੀ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ | ਉੱਥੇ ਹੀ ਇਸ ਮੁੱਦੇ ‘ਤੇ ਸਿਆਸੀ ਜ਼ੁਬਾਨੀ ਜੰਗ ਵੀ ਤੇਜ਼ ਹੋ ਗਈ, ਸਿਆਸੀ ਪਾਰਟੀਆਂ ਇਸ ਲਈ ਇੱਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ | ਦਿੱਲੀ ਲਈ ਬਾਹਰੀ ਸੂਬਿਆਂ ਤੋਂ ਪਾਣੀ ਦੀ ਮੰਗ ਲਈ ਦਿੱਲੀ ਦੀ ਮੰਤਰੀ ਆਤਿਸ਼ੀ (Atishi) ਦੂਜੇ ਦਿਨ ਭੁੱਖ ਹੜਤਾਲ ‘ਤੇ ਬੈਠੇ ਹਨ |

ਇਸ ਦੌਰਾਨ ਪਾਣੀ ਦੇ ਸੰਕਟ ਨੂੰ ਲੈ ਕੇ ਭਾਜਪਾ ਵਰਕਰਾਂ ਨੇ ਦਿੱਲੀ ‘ਚ ਦਿੱਲੀ ਜਲ ਬੋਰਡ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਆਤਿਸ਼ੀ ਦਾ ਕਹਿਣਾ ਹੈ ਕਿ ਭੁੱਖ ਹੜਤਾਲ ਦੌਰਾਨ ਉਹ ਸਿਰਫ ਪਾਣੀ ਹੀ ਪੀਵੇਗੀ |

ਉਨ੍ਹਾਂ ਕਿਹਾ ਕਿ ਉਹ (Atishi) ਭੁੱਖ ਹੜਤਾਲ ‘ਤੇ ਓਦੋਂ ਤੱਕ ਬੈਠੇ ਰਹਿਣਗੇ ਜਦੋਂ ਤੱਕ ਦਿੱਲੀ ਨੂੰ ਵਾਧੂ ਪਾਣੀ ਨਹੀਂ ਮਿਲਦਾ | ਆਤਿਸ਼ੀ ਨੇ ਦਾਅਵਾ ਕੀਤਾ ਕਿ 10 ਲੱਖ ਗੈਲਨ (MGD) ਤੋਂ 28,500 ਦਿੱਲੀ ਵਾਸੀਆਂ ਨੂੰ ਪਾਣੀ ਮਿਲਦਾ ਹੈ। ਜੇਕਰ ਹਰਿਆਣਾ ਪਾਣੀ ਨਹੀਂ ਦਿੰਦਾ ਤਾਂ ਇਹ ਲੋਕ ਪ੍ਰਭਾਵਿਤ ਹੋਣਗੇ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰਿਆਣਾ ਤੋਂ ਪਾਣੀ ਨਾ ਮਿਲਣ ਦੇ ਮੁੱਦੇ ’ਤੇ ਦਖ਼ਲ ਦੇਣ ਦੀ ਅਪੀਲ ਕੀਤੀ ਹੈ।