schools

Delhi News: ਬੱਚਿਆਂ ਦੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਦਿੱਲੀ ਸਰਕਾਰ ਨੇ ਚੁੱਕਿਆ ਅਹਿਮ ਕਦਮ, ਸਕੂਲਾਂ ਚ ਕੀਤੀ ਛੁੱਟੀ

15 ਨਵੰਬਰ 2024: ਦਿੱਲੀ-ਐੱਨਸੀਆਰ ( delhi ncr) ‘ਚ ਹਵਾ ਪ੍ਰਦੂਸ਼ਣ ਨਾਜ਼ੁਕ ਪੱਧਰ ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਹੁਣ ਜਨਜੀਵਨ ਮੁੜ ਤੋਂ ਪ੍ਰਭਾਵਿਤ ਹੋ ਰਿਹਾ ਹੈ। ਬੱਚਿਆਂ (children) ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਦਿੱਲੀ ਸਰਕਾਰ (delhi sarkar) ਨੇ ਅਗਲੇ ਹੁਕਮਾਂ ਤੱਕ ਸਾਰੇ ਪ੍ਰਾਇਮਰੀ ਸਕੂਲਾਂ(primary schools)  ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਕੂਲਾਂ ਵਿੱਚ ਹੁਣ ਆਨਲਾਈਨ ਕਲਾਸਾਂ (online classes) ਲਈਆਂ ਜਾ ਸਕਦੀਆਂ ਹਨ।

 

ਨਾਜ਼ੁਕ ਪੱਧਰ ‘ਤੇ ਹਵਾ ਦੀ ਗੁਣਵੱਤਾ
ਅੱਜ 14 ਨਵੰਬਰ ਨੂੰ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 428 ‘ਤੇ ਪਹੁੰਚ ਗਿਆ, ਜੋ ‘ਗੰਭੀਰ’ ਸ਼੍ਰੇਣੀ ‘ਚ ਆਉਂਦਾ ਹੈ। ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ, ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸ਼ੁੱਕਰਵਾਰ, 15 ਨਵੰਬਰ, 2024 ਤੋਂ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ-III ਨੂੰ ਲਾਗੂ ਕੀਤਾ ਗਿਆ ਹੈ। GRAP-3 ਲਾਗੂ ਹੁੰਦਾ ਹੈ ਜਦੋਂ AQI “ਗੰਭੀਰ” (401-450) ਪੱਧਰ ‘ਤੇ ਪਹੁੰਚ ਜਾਂਦਾ ਹੈ, 5ਵੀਂ ਜਮਾਤ ਤੱਕ ਦੇ ਬੱਚਿਆਂ ਲਈ ਔਨਲਾਈਨ ਕਲਾਸਾਂ ਸ਼ੁਰੂ ਕਰਨ ਦੀ ਸਿਫ਼ਾਰਸ਼ ਕਰਦਾ ਹੈ।

ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ‘ਐਕਸ’ ਪੋਸਟ ‘ਤੇ ਐਲਾਨ ਕੀਤਾ ਕਿ ਸਾਰੇ ਪ੍ਰਾਇਮਰੀ ਸਕੂਲ ਹੁਣ ਆਨਲਾਈਨ ਕਲਾਸਾਂ ‘ਚ ਸ਼ਿਫਟ ਹੋਣਗੇ, ਤਾਂ ਜੋ ਬੱਚਿਆਂ ਨੂੰ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਬਚਾਇਆ ਜਾ ਸਕੇ।

Scroll to Top