Delhi news

Delhi News: ਇਕ ਸਾਲ ਪਹਿਲਾਂ ਹੋਈ ਦੋਸਤੀ, ਨੌਜਵਾਨ ਨੇ ਕੁੜੀ ਦਾ ਕ.ਤ.ਲ ਕਰਕੇ ਸਾੜੀ ਲਾ.ਸ਼

ਦਿੱਲੀ , 03 ਜੂਨ 2025: Delhi News: ਦਿੱਲੀ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਨੌਜਵਾਨ ਨੇ ਮਹਿਰੌਲੀ ਦੇ ਜੰਗਲਾਂ ‘ਚ ਇੱਕ ਵਿਦਿਆਰਥਣ ਦਾ ਕਤਲ ਕਰਕੇ ਉਸਦੀ ਲਾਸ਼ ਸਾੜ ਦਿੱਤੀ। ਮ੍ਰਿਤਕ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਮਹਿਕ (ਉਮਰ ਕਰੀਬ 18 ਸਾਲ)ਐਤਵਾਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਕਾਲਜ ਜਾ ਰਹੀ ਹੈ। ਮੁਲਜ਼ਮ ਨੇ ਉਸਨੂੰ ਜਹਾਂਗੀਰਪੁਰੀ ਤੋਂ ਬੁਲਾਇਆ ਅਤੇ ਉਸਦੇ ਉੱਤੇ ਚਾਕੂ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਮੁਲਜ਼ਮ ਦੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ।

ਪੁਲਿਸ (Delhi Police) ਮੁਤਾਬਕ ਮੁਲਜ਼ਮ ਇਸ ਗੱਲ ਤੋਂ ਗੁੱਸਾ ਸੀ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁਲਜ਼ਮ ਨੂੰ ਦੂਰ ਰਹਿਣ ਲਈ ਕਿਹਾ ਸੀ। ਸੋਮਵਾਰ ਨੂੰ ਲਾਸ਼ ਬਰਾਮਦ ਕਰਨ ਤੋਂ ਬਾਅਦ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮਹਿਕ ਡੀਯੂ ਐਸਓਐਲ ਤੋਂ ਬੀਏ ਪਹਿਲੇ ਸਾਲ ਦੀ ਵਿਦਿਆਰਥਣ ਸੀ। ਉਸ ਦੀਆਂ ਸ਼ਨੀਵਾਰ ਅਤੇ ਐਤਵਾਰ ਕਲਾਸਾਂ ਲੱਗਦੀਆਂ ਸਨ। ਅਰਸ਼ ਰਾਣੀਬਾਗ ਇਲਾਕੇ ‘ਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਉਹ ਡੀਯੂ ਐਸਓਐਲ ‘ਚ ਪਹਿਲੇ ਸਾਲ ਦਾ ਵਿਦਿਆਰਥੀ ਵੀ ਹੈ। ਦੋਵੇਂ ਇੱਕ ਸਾਲ ਪਹਿਲਾਂ ਕਿਤੇ ਮਿਲੇ ਸਨ। ਦੋਵੇਂ ਦੋਸਤ ਬਣ ਗਏ ਸਨ। ਮਹਿਕ ਦੇ ਪਰਿਵਾਰ ਨੂੰ ਅਰਸ਼ ਪਸੰਦ ਨਹੀਂ ਸੀ। ਮਹਿਕ, ਮੂਲ ਰੂਪ ‘ਚ ਯੂਪੀ ਦੇ ਮਥੁਰਾ ਦੀ ਰਹਿਣ ਵਾਲੀ ਹੈ, ਜਹਾਂਗੀਰਪੁਰੀ’ਚ ਰਹਿੰਦੀ ਸੀ। ਉਸਦੇ ਪਿਤਾ ਰਾਕੇਸ਼ ਕੁਮਾਰ ਅਤੇ ਮਾਂ ਤੋਂ ਇਲਾਵਾ, ਪਰਿਵਾਰ ‘ਚ ਉਸਦੀ ਇੱਕ ਵੱਡੀ ਭੈਣ ਹੈ।

ਦੋ ਪੁਲਿਸ ਮੁਲਾਜ਼ਮਾਂ, ਪ੍ਰੀਤੀ ਅਤੇ ਰਾਕੇਸ਼ ਨੇ 18 ਘੰਟੇ ਮਹਿਕ ਦੀ ਭਾਲ ਕੀਤੀ ਪਰ ਨਹੀਂ ਲੱਭੀ। ਸੰਜੇ ਵਾਨ ਦੇ ਜੰਗਲਾਂ ‘ਚ ਵੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਇਸ ਦੌਰਾਨ ਅਰਸ਼ ਨਾਲ ਵੀਡੀਓ ਕਾਲ ‘ਤੇ ਵੀ ਗੱਲ ਕੀਤੀ ਗਈ ਪਰ ਉਹ ਇਧਰ-ਉਧਰ ਗੱਲ ਟਾਲਦਾ ਰਿਹਾ। ਪੁਲਿਸ ਕਰਮਚਾਰੀ ਵਾਪਸ ਆ ਗਏ। ਇਸ ਦੌਰਾਨ, ਜਦੋਂ ਥਾਣਾ ਇੰਚਾਰਜ ਪਹੁੰਚੇ ਤਾਂ ਉਨ੍ਹਾਂ ਨੇ ਰਾਤ ਨੂੰ ਤਿੰਨ ਟੀਮਾਂ ਬਣਾ ਕੇ ਸਵੇਰੇ ਰਾਣੀਬਾਗ ਤੋਂ ਅਰਸ਼ ਨੂੰ ਚੁੱਕਿਆ। ਸਖ਼ਤ ਪੁੱਛਗਿੱਛ ‘ਤੇ, ਉਸਦੇ ਇਸ਼ਾਰੇ ‘ਤੇ ਸੰਜੇ ਵਾਨ ਤੋਂ ਮਹਿਕ ਦੀ ਅੱਧ ਸੜੀ ਹੋਈ ਲਾਸ਼ ਬਰਾਮਦ ਕੀਤੀ ਗਈ।

ਮਾਮਲੇ ਸੰਬੰਧੀ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਸੰਜੇ ਵਨ ਦੇ ਗੇਟ ਨੰਬਰ 5 ‘ਤੇ ਲੱਗੇ ਸੀਸੀਟੀਵੀ ਫੁਟੇਜ ‘ਚ ਅਰਸ਼ ਸਵੇਰੇ 8.30 ਵਜੇ ਉੱਥੇ ਪਹੁੰਚਿਆ ਸੀ ਅਤੇ ਮਹਿਕ ਵੀ ਸਵੇਰੇ 9.45 ਵਜੇ ਉੱਥੇ ਪਹੁੰਚੀ। ਪੁਲਿਸ ਮੁਤਾਬਕ ਦੁਪਹਿਰ ਲਗਭਗ 12.57 ਵਜੇ ਮੁਲਜ਼ਮ ਨੂੰ ਜ਼ਖਮੀ ਹਾਲਤ ‘ਚ ਇਕੱਲਾ ਬਾਹਰ ਆਉਂਦਾ ਦੇਖਿਆ ਗਿਆ । ਇਸ ਦੇ ਆਧਾਰ ‘ਤੇ ਪੁਲਿਸ ਨੇ ਉਸਨੂੰ ਉਸਦੇ ਘਰੋਂ ਫੜ ਲਿਆ। ਪੁਲਿਸ ਅਨੁਸਾਰ ਮੁਲਜ਼ਮ ਚਾਕੂ ਅਤੇ ਪੈਟਰੋਲ ਲੈ ਕੇ ਪਹੁੰਚਿਆ ਸੀ।

Read More: Corona cases: ਦਿੱਲੀ ‘ਚ ਕੋਰੋਨਾ ਕਾਰਨ ਪਹਿਲੀ ਮੌ.ਤ, ਦੇਸ਼ ਭਰ ‘ਚ 2710 ਮਾਮਲੇ ਦਰਜ

Scroll to Top