Dwarka Fire Incident

Delhi News: ਦਵਾਰਕਾ ਅਪਾਰਟਮੈਂਟ ਦੀ 7ਵੀਂ ਮੰਜ਼ਿਲ ‘ਤੇ ਲੱਗੀ ਅੱ.ਗ, ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ

ਦਿੱਲੀ, 10 ਜੂਨ 2025: Dwarka apartment Fire Incident: ਦਿੱਲੀ ਦੇ ਦਵਾਰਕਾ ਦੇ ਇੱਕ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ‘ਤੇ ਸਥਿਤ ਇੱਕ ਫਲੈਟ ‘ਚ ਅੱਗ ਲੱਗ ਗਈ | ਜਿਸ ਦੇ ਅੰਦਰ ਕੁਝ ਲੋਕਾਂ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ। ਦਿੱਲੀ ਫਾਇਰ ਸਰਵਿਸਿਜ਼ ਦੇ ਮੁਤਾਬਕ ਇਹ ਅੱਗ ਦਵਾਰਕਾ ਖੇਤਰ ਦੇ ਸੈਕਟਰ 13 ਦੇ ਸਬਦ ਅਪਾਰਟਮੈਂਟ ਦੀ ਛੇਵੀਂ ਅਤੇ ਸੱਤਵੀਂ ਮੰਜ਼ਿਲ ‘ਤੇ ਲੱਗੀ ਹੈ ਅਤੇ ਇਸ ‘ਚ 2-3 ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ।

ਘਟਨਾ ਦੇ ਚਸ਼ਮਦੀਦਾਂ ਦੇ ਮੁਤਾਬਕ ਅੱਗ ਲੱਗਣ ਤੋਂ ਬਾਅਦ, ਤਿੰਨ ਜਣਿਆਂ ਨੇ ਆਪਣੀ ਜਾਨ ਬਚਾਉਣ ਲਈ ਅਪਾਰਟਮੈਂਟ ਤੋਂ ਛਾਲ ਮਾਰ ਦਿੱਤੀ। ਹਾਲਾਂਕਿ, ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।

ਸਮਾਚਾਰ ਏਜੰਸੀ ਪੀਟੀਆਈ ਦੀ ਰਿਪੋਰਟ ਦੇ ਮੁਤਾਬਕ ਸਵੇਰੇ 10 ਵਜੇ ਦੇ ਕਰੀਬ, ਇੱਕ ਕਾਲਰ ਨੇ ਦਿੱਲੀ ਫਾਇਰ ਸਰਵਿਸ ਨੂੰ ਫੋਨ ਕੀਤਾ ਅਤੇ ਐਮਆਰਵੀ ਸਕੂਲ ਦੇ ਨੇੜੇ ਇੱਕ ਰਿਹਾਇਸ਼ੀ ਅਪਾਰਟਮੈਂਟ ‘ਚ ਅੱਗ ਲੱਗਣ ਦੀ ਸੂਚਨਾ ਦਿੱਤੀ। ਫਾਇਰ ਵਿਭਾਗ ਨੇ ਬਚਾਅ ਕਾਰਜ ਲਈ ਮੌਕੇ ‘ਤੇ 8 ਫਾਇਰ ਇੰਜਣ ਵੀ ਤਾਇਨਾਤ ਕੀਤੇ ਹਨ। ਫਾਇਰ ਵਿਭਾਗ ਨੇ ਸੜ ਰਹੇ ਅਪਾਰਟਮੈਂਟ ਦੇ ਨੇੜੇ ਇੱਕ ਸਕਾਈ ਲਿਫਟ ਵੀ ਲਗਾਈ ਹੈ ਤਾਂ ਜੋ ਜੇਕਰ ਲੋਕ ਫਸੇ ਹੋਣ ਤਾਂ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਸਕੇ।

Read More: Delhi Weather: ਦਿੱਲੀ ‘ਚ ਪਾਰਾ 44 ਡਿਗਰੀ ਸੈਲਸੀਅਸ ਤੋਂ ਪਾਰ, ਹੀਟਵੇਵ ਦਾ ਅਲਰਟ ਜਾਰੀ

Scroll to Top