ਦਿੱਲੀ, 05 ਜੁਲਾਈ 2025: ਮੱਧ ਦਿੱਲੀ ਦੇ ਕਰੋਲ ਬਾਗ ਇਲਾਕੇ ‘ਚ ਸਥਿਤ ਵਿਸ਼ਾਲ ਮੈਗਾ ਮਾਰਟ ਦੇ ਸ਼ੋਅਰੂਮ ‘ਚ ਸ਼ੁੱਕਰਵਾਰ ਨੂੰ ਲੱਗੀ ਅੱਗ ‘ਚ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਨੌਜਵਾਨ ਦੀ ਲਾਸ਼ ਸ਼ਨੀਵਾਰ ਸਵੇਰੇ ਲਿਫਟ ਦੇ ਅੰਦਰੋਂ ਮਿਲੀ। ਮ੍ਰਿਤਕ ਦੀ ਪਛਾਣ ਧੀਰੇਂਦਰ ਪ੍ਰਤਾਪ ਵਜੋਂ ਹੋਈ ਹੈ। ਸ਼ੋਅਰੂਮ ‘ਚ ਅੱਗ ਸ਼ੁੱਕਰਵਾਰ ਸ਼ਾਮ ਨੂੰ ਲੱਗੀ। 15 ਵਾਹਨਾਂ ਦੀ ਮੱਦਦ ਨਾਲ ਫਾਇਰਫਾਈਟਰਾਂ ਨੇ ਲਗਭਗ 12 ਘੰਟਿਆਂ ‘ਚ ਅੱਗ ‘ਤੇ ਕਾਬੂ ਪਾਇਆ।
ਪੁਲਿਸ, ਫਾਇਰ ਬ੍ਰਿਗੇਡ ਅਤੇ ਆਫ਼ਤ ਪ੍ਰਤੀਕਿਰਿਆ ਟੀਮਾਂ ਦੁਆਰਾ ਸਾਂਝੇ ਤੌਰ ‘ਤੇ ਕੀਤੇ ਗਏ ਸਰਚ ਆਪ੍ਰੇਸ਼ਨ ਦੌਰਾਨ ਨੌਜਵਾਨ ਦੀ ਲਾਸ਼ ਲਿਫਟ ‘ਚੋਂ ਮਿਲੀ। ਕਰੋਲ ਬਾਗ ਪੁਲਿਸ ਸਟੇਸ਼ਨ ਨੇ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਕਰੋਲ ਬਾਗ ਦੇ ਪਦਮ ਰੋਡ ‘ਤੇ ਸਥਿਤ ਵਿਸ਼ਾਲ ਮੈਗਾ ਮਾਰਟ ਦੀ ਦੂਜੀ ਮੰਜ਼ਿਲ ‘ਤੇ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਦੇ ਨਾਲ 15 ਫਾਇਰ ਇੰਜਣ ਮੌਕੇ ‘ਤੇ ਪਹੁੰਚ ਗਏ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਹਾਲਾਂਕਿ, ਉੱਥੇ ਮੌਜੂਦ ਸਾਰੇ ਲੋਕ ਸੁਰੱਖਿਅਤ ਬਾਹਰ ਆ ਗਏ। ਪਰ ਇੱਕ ਵਿਅਕਤੀ ਇਮਾਰਤ ਦੀ ਲਿਫਟ ‘ਚ ਫਸ ਗਿਆ।
ਦਿੱਲੀ ਪੁਲਿਸ ਦੇ ਅਨੁਸਾਰ, ਕੁਮਾਰ ਧੀਰੇਂਦਰ ਪ੍ਰਤਾਪ ਸਿੰਘ (25) ਲਿਫਟ ‘ਚ ਫਸਿਆ ਹੋਇਆ ਪਾਇਆ ਗਿਆ। ਹਸਪਤਾਲ ਪਹੁੰਚਣ ‘ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕਰੋਲ ਬਾਗ ਪੁਲਿਸ ਸਟੇਸ਼ਨ ‘ਚ ਇੱਕ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Read More: Stubble Burning: ਖੇਤਾਂ ‘ਚ ਪਰਾਲੀ ਨੂੰ ਲੱਗੀ ਅੱਗ ਨੂੰ ਬੁਝਾਉਣ ਪਹੁੰਚੇ DC ਵਿਨੀਤ ਕੁਮਾਰ ਤੇ ਪੁਲਿਸ