ਚੰਡੀਗੜ੍ਹ, 31 ਮਾਰਚ 2025: ਦਿੱਲੀ ‘ਚ ਬੀਤੀ ਰਾਤ ਦਰਦਨਾਕ ਹਾਦਸਾ ਵਾਪਰਿਆ ਹੈ, ਐਤਵਾਰ ਰਾਤ ਨੂੰ ਪੰਜਾਬੀ ਬਾਗ (Punjabi Bagh) ਦੇ ਮਨੋਹਰ ਪਾਰਕ ਇਲਾਕੇ ‘ਚ ਇੱਕ ਇਮਾਰਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ। ਅੱਗ ਲੱਗਣ ਨਾਲ ਦੋ ਬੱਚਿਆਂ ਦੀ ਜਾਨ, ਜਦੋਂ ਕਿ ਮਕਾਨ ਮਾਲਕ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅੱਗ ਦੀ ਲਪੇਟ ‘ਚ ਆ ਗਿਆ ਅਤੇ ਝੁਲਸ ਗਿਆ | ਜ਼ਖਮੀ ਆਚਾਰੀਆ ਭਿਕਸ਼ੂ ਦਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ |
ਹਾਦਸੇ ‘ਚ ਮ੍ਰਿਤਕ ਬੱਚਿਆਂ ਦੀ ਪਛਾਣ ਸਾਕਸ਼ੀ (14 ਸਾਲ) ਅਤੇ ਆਕਾਸ਼ (7 ਸਾਲ) ਵਜੋਂ ਹੋਈ ਹੈ ਅਤੇ ਜ਼ਖਮੀ ਦੀ ਪਛਾਣ ਸੰਦੀਪ ਪਾਠਕ ਵਜੋਂ ਹੋਈ ਹੈ। ਫਾਇਰ ਵਿਭਾਗ ਦੇ ਮੁਤਾਬਕ ਐਤਵਾਰ ਰਾਤ 8.21 ਵਜੇ, ਫਾਇਰ ਵਿਭਾਗ ਨੂੰ ਮਨੋਹਰ ਪਾਰਕ ‘ਚ ਇੱਕ ਘਰ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਸੂਚਨਾ ਮਿਲਦੇ ਹੀ ਦੋ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਏ, ਉਦੋਂ ਤੱਕ ਪੁਲਿਸ ਅੱਗ ‘ਚ ਸੜੇ ਤਿੰਨ ਜਣਿਆਂ ਨੂੰ ਨੇੜਲੇ ਹਸਪਤਾਲ ਲੈ ਜਾ ਚੁੱਕੀ ਸੀ। ਅੱਗ ਬੁਝਾਊ ਕਰਮਚਾਰੀਆਂ ਨੇ ਅੱਗ ‘ਤੇ ਕਾਬੂ ਪਾਇਆ। ਜਾਂਚ ਤੋਂ ਪਤਾ ਲੱਗਾ ਕਿ ਲਾਲ ਬਹਾਦੁਰ ਆਪਣੀ ਪਤਨੀ ਸਵਿਤਾ ਅਤੇ ਤਿੰਨ ਬੱਚਿਆਂ – ਸਾਕਸ਼ੀ, ਮੀਨਾਕਸ਼ੀ, ਅਤੇ ਆਕਾਸ਼ ਨਾਲ ਘਰ ‘ਚ ਰਹਿੰਦਾ ਸੀ। ਲਾਲ ਬਹਾਦੁਰ ਅਸ਼ੋਕ ਪਾਰਕ ਇਲਾਕੇ ‘ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਘਰ ਖਾਣਾ ਬਣਾਉਣ ਵੇਲੇ ਵਾਪਰਿਆ ਹੈ, ਇਸ ਦੌਰਾਨ ਸਿਲੰਡਰ ਰੈਗੂਲੇਟਰ ਤੋਂ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਪੁਲਿਸ ਨੇ ਸੰਦੀਪ ਪਾਠਕ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।
Read More: ਬਠਿੰਡਾ ਵਿਖੇ ਝੁੱਗੀਆਂ ‘ਚ ਅੱਗ ਲੱਗਣ ਦੀ ਘਟਨਾ ‘ਚ ਮ੍ਰਿਤਕ ਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ