18 ਜੂਨ 2025: ਦਿੱਲੀ (delhi) ਵਿੱਚ ਕਲਾਸਰੂਮ ਨਿਰਮਾਣ ਘੁਟਾਲੇ ਦੇ ਸਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡੀ ਕਾਰਵਾਈ ਕੀਤੀ ਹੈ। ਬੁੱਧਵਾਰ ਨੂੰ, ED ਨੇ ਠੇਕੇਦਾਰਾਂ ਅਤੇ ਨਿੱਜੀ ਕੰਪਨੀਆਂ ਦੇ 37 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ।ਦੱਸ ਦੇਈਏ ਕਿ ਇਹ ਛਾਪੇਮਾਰੀ ਦਿੱਲੀ ਪੁਲਿਸ (delhi police) ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ACB) ਦੁਆਰਾ ਦਰਜ ਕੀਤੀ ਗਈ FIR ‘ਤੇ ਕੀਤੀ ਗਈ ਹੈ। FIR ਵਿੱਚ ਦਿੱਲੀ ਸਰਕਾਰ ਦੇ ਤਤਕਾਲੀ ਮੰਤਰੀਆਂ ਵਿਰੁੱਧ ਵੀ ਦੋਸ਼ ਹਨ। ਉਨ੍ਹਾਂ ‘ਤੇ ਦਿੱਲੀ ਦੇ ਵੱਖ-ਵੱਖ ਸਕੂਲਾਂ ਵਿੱਚ ਵਾਧੂ ਕਲਾਸਰੂਮਾਂ ਦੀ ਉਸਾਰੀ ਦੌਰਾਨ ਘੁਟਾਲਿਆਂ ਅਤੇ ਬੇਨਿਯਮੀਆਂ ਦੇ ਦੋਸ਼ ਹਨ।
Read More: ED ਦਫ਼ਤਰ ਪਹੁੰਚੇ ਸੰਜੇ ਸਿੰਘ, ਭਾਜਪਾ ਆਗੂਆਂ ਖਿਲਾਫ਼ ਕੀਤੀ ਸ਼ਿਕਾਇਤ