Delhi Government

Delhi News: ਦਿੱਲੀ ਸਰਕਾਰ ਵੱਲੋਂ 100 ਦਿਨਾਂ ਦੇ ਰਿਪੋਰਟ ਕਾਰਡ ਸੰਬੰਧੀ ‘ਵਰਕਬੁੱਕ’ ਲਾਂਚ

ਦਿੱਲੀ, 30 ਮਈ 2025: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦਾ ਕਹਿਣਾ ਹੈ ਕਿ ਮਹਿਲਾ ਕਲਿਆਣ ਨਿਧੀ ਦੇਣ ਲਈ ਯੋਗ ਔਰਤਾਂ ਦੀ ਚੋਣ ਕੀਤੀ ਜਾ ਰਹੀ ਹੈ, ਇਹ ਇੱਕ ਵਾਰ ਦੀ ਯੋਜਨਾ ਨਹੀਂ ਹੈ, ਇਸ ‘ਤੇ ਗੰਭੀਰਤਾ ਨਾਲ ਕੰਮ ਚੱਲ ਰਿਹਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਮੁਤਾਬਕ ਇਸਨੂੰ ਬਹੁਤ ਛੇਤੀ ਗੰਭੀਰਤਾ ਨਾਲ ਸ਼ੁਰੂ ਕੀਤਾ ਜਾਵੇਗ। ਰੇਖਾ ਗੁਪਤਾ ਅਤੇ ਹੋਰ ਆਗੂਆਂ ਨੇ ਅੱਜ ਦਿੱਲੀ ਸਕੱਤਰੇਤ ਵਿਖੇ ਸੂਬਾ ਸਰਕਾਰ (Delhi Government)ਦੀ100 ਦਿਨਾਂ ਦੇ ਕੰਮ ਦੀ ‘ਵਰਕਬੁੱਕ’ ਲਾਂਚ ਕੀਤੀ ਹੈ।

ਇੱਕ ਪੈਂਫਲਿਟ ਵੀ ਲਾਂਚ ਕੀਤਾ ਗਿਆ, ਜਿਸ ਰਾਹੀਂ ਦਿੱਲੀ ਸਰਕਾਰ ਦੇ ਮੰਤਰੀ, ਵਿਧਾਇਕ, ਕੌਂਸਲਰ 70 ਵਿਧਾਨ ਸਭਾ ਹਲਕਿਆਂ ‘ਚ ਜਾਣਗੇ ਅਤੇ 100 ਦਿਨਾਂ ‘ਚ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਬਾਰੇ ਦੱਸਣਗੇ। ਇਸ ਮੌਕੇ ਕੈਬਨਿਟ ਮੰਤਰੀ ਆਸ਼ੀਸ਼ ਸੂਦ, ਕਪਿਲ ਮਿਸ਼ਰਾ, ਰਵਿੰਦਰ ਇੰਦਰਰਾਜ ਸਿੰਘ, ਦਿੱਲੀ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।

ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਸਰਕਾਰ ਦੀ ‘ਵਰਕਬੁੱਕ’ ਲਾਂਚ ਕੀਤੀ ਹੈ । ਉਨ੍ਹਾਂ ਕਿਹਾ ਕਿ ਇਹ ਕਿਤਾਬ ਰਿਪੋਰਟ ਕਾਰਡ ਨਹੀਂ ਹੈ, ਇਹ ਸਰਕਾਰ ਦੀ ਵਰਕਬੁੱਕ ਹੈ, ਇਸ ‘ਚ ਉਹ ਕੰਮ ਹਨ ਜੋ ਅੱਗੇ ਵਧਦੇ ਰਹਿਣਗੇ। ਅਸੀਂ ਇਸ ਨਾਲ 70 ਅਸੈਂਬਲੀਆਂ ‘ਚ ਜਾਵਾਂਗੇ, ਮੰਤਰੀ, ਵਿਧਾਇਕ, ਕੌਂਸਲਰ ਜਨਤਾ ‘ਚ ਜਾਣਗੇ ਅਤੇ ਸਰਕਾਰ ਦੇ ਯਤਨਾਂ ਦਾ ਵੇਰਵਾ ਦੇਣਗੇ। ਸਰਕਾਰ ਦੇ ਪੈਂਫਲੈਟ ‘ਚ ਸਰਕਾਰ ਦੇ 100 ਦਿਨਾਂ ਦੇ ਕੰਮ ਦਾ ਵੇਰਵਾ ਹੈ, ਅਸੀਂ ਇਸਨੂੰ ਹਰ ਘਰ ਤੱਕ ਪਹੁੰਚਾਵਾਂਗੇ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਨੀਵਾਰ ਨੂੰ ਜੇਐਲਐਨ ਸਟੇਡੀਅਮ ‘ਚ ਸਰਕਾਰ ਦੇ ਕੰਮ ਦਾ ਵੇਰਵਾ ਦੇਣ ਲਈ ਇੱਕ ਪ੍ਰੋਗਰਾਮ ਕਰਵਾਇਆ ਜਾਵੇਗਾ। ਪਿਛਲੀ ਸਰਕਾਰ ਨਾਮ ਕਮਾਉਣ ਵਾਲੀ ਸਰਕਾਰ ਸੀ, ਇਹ ਕੰਮ ਕਰਨ ਵਾਲੀ ਸਰਕਾਰ ਹੈ, ਅਸੀਂ ਕੰਮ ਕਰਨ ਵਾਲੇ ਲੋਕ ਹਾਂ। ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਦੇ ਫਲ ਦਾ ਆਨੰਦ ਮਾਣ ਰਹੀ ਸੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਸਾਡਾ ਹਰ ਦਿਨ ਦਿੱਲੀ ਦੇ ਲੋਕਾਂ ਦੀ ਭਲਾਈ ਲਈ ਸਮਰਪਿਤ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮੰਤਰੀ ਸਿਰਫ਼ ਪ੍ਰਚਾਰ ਕਰਨ ਲਈ ਦੂਜੇ ਸੂਬਿਆਂ ‘ਚ ਨਹੀਂ ਗਏ, ਅਸੀਂ 100 ਦਿਨਾਂ ‘ਚ ਜ਼ਮੀਨ ‘ਤੇ ਕੰਮ ਕੀਤਾ। ਅਸੀਂ 1 ਲੱਖ ਕਰੋੜ ਦਾ ਬਜਟ ਪਾਸ ਕੀਤਾ ਹੈ, ਸਰਕਾਰ ਇਸਨੂੰ ਲਾਗੂ ਕਰਨ ਲਈ ਸਖ਼ਤ ਮਿਹਨਤ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਆਪਣੀ ਆਮਦਨ ਵਧਾਉਣ ਲਈ ਜੀਐਸਟੀ ਸੰਗ੍ਰਹਿ ਵਧਾਉਣ ਲਈ ਕੰਮ ਕਰ ਰਹੀ ਹੈ। ਆਮਦਨ ਦੇ ਲੀਕੇਜ ਨੂੰ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ।

Read More: Devi Bus Yojna: ਦਿੱਲੀ ਸਰਕਾਰ ਵੱਲੋਂ ਦੇਵੀ ਨਾਮਕ ਨਵੀਂ ਬੱਸ ਸੇਵਾ ਦੀ ਸ਼ੁਰੂਆਤ

Scroll to Top