24 ਨਵੰਬਰ 2024: ਦਿੱਲੀ (delhi) ਦੇ ਸੰਗਮ ਵਿਹਾਰ ਇਲਾਕੇ ‘ਚ ਬੀਤੀ ਰਾਤ ਐਨਕਾਊਂਟਰ (encounter) ਹੋਇਆ ਹੈ। ਇਹ ਮੁਕਾਬਲਾ ਦਿੱਲੀ ਪੁਲਿਸ (delhi police) ਦੇ ਕਾਂਸਟੇਬਲ ਕਿਰਨਪਾਲ ਦੀ ਹੱਤਿਆ ਕਰਨ ਵਾਲੇ ਦੋਸ਼ੀ ਰੌਕੀ ਉਰਫ ਰਾਘਵ ਅਤੇ ਦਿੱਲੀ ਪੁਲਿਸ (delhi police) ਵਿਚਕਾਰ ਹੋਇਆ ਸੀ। ਮੁਕਾਬਲੇ ਵਿੱਚ ਮੁਲਜ਼ਮ ਰੌਕੀ ਮਾਰਿਆ ਗਿਆ। ਪੁਲਿਸ ਅਨੁਸਾਰ 23 ਨਵੰਬਰ ਦੀ ਸਵੇਰ ਨੂੰ ਗੋਵਿੰਦਪੁਰੀ ਥਾਣਾ ਖੇਤਰ ‘ਚ ਹੋਏ ਕਾਂਸਟੇਬਲ ਕਿਰਨਪਾਲ ਦੇ ਕਤਲ ਦੇ ਮੁੱਖ ਦੋਸ਼ੀ ਦੀ ਸਥਾਨਕ ਪੁਲਿਸ ਅਤੇ ਸਪੈਸ਼ਲ ਸੈੱਲ ਦੀ ਸਾਂਝੀ ਟੀਮ ਨਾਲ ਸੰਗਮ ਵਿਹਾਰ ਇਲਾਕੇ ‘ਚ ਹੋਏ ਮੁਕਾਬਲੇ ‘ਚ ਮੌਤ ਹੋ ਗਈ।
ਰੌਕੀ ਉਰਫ ਰਾਘਵ ਦਿੱਲੀ ਪੁਲਸ ਕਾਂਸਟੇਬਲ ਦੇ ਕਤਲ ਦਾ ਮੁੱਖ ਦੋਸ਼ੀ ਸੀ। ਰੌਕੀ ਨੇ ਹੀ ਕਾਂਸਟੇਬਲ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਸ ਕਤਲ ਕੇਸ ਵਿੱਚ ਇੱਕ ਮੁਲਜ਼ਮ ਦੀਪਕ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਵਿੱਚ ਦੀਪਕ ਦੀ ਲੱਤ ਵਿੱਚ ਗੋਲੀ ਲੱਗੀ ਸੀ।