ਦਿੱਲੀ, 09 ਫਰਵਰੀ 2026: Delhi school bomb threat: ਦਿੱਲੀ ਦੇ 11 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਦਿੱਲੀ ਦੇ 11 ਤੋਂ ਵੱਧ ਸਕੂਲਾਂ, ਜਿਨ੍ਹਾਂ ‘ਚ ਦੱਖਣੀ ਦਿੱਲੀ ਦੇ ਤਿੰਨ ਸ਼ਾਮਲ ਹਨ, ਉਨ੍ਹਾਂਨੂੰ ਧਮਕੀ ਭਰੇ ਈਮੇਲ ਮਿਲੇ ਹਨ।ਦੱਸਿਆ ਜਾ ਰਿਹਾ ਹੈ ਕਿ ਸੰਸਦ ‘ਤੇ ਹਮਲੇ ਲਈ ਫਾਂਸੀ ਦਿੱਤੇ ਗਏ ਅੱਤਵਾਦੀ ਅਫਜ਼ਲ ਗੁਰੂ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਦਿੱਲੀ ਦੇ ਲੋਰੇਟੋ ਕਾਨਵੈਂਟ ਸਕੂਲ, ਦਿੱਲੀ ਕੈਂਟ, ਕੈਮਬ੍ਰਿਜ ਸਕੂਲ, ਸ਼੍ਰੀਨਿਵਾਸਨਪੁਰੀ, ਵੈਂਕਟੇਸ਼ਵਰ ਸਕੂਲ, ਰੋਹਿਣੀ, ਕੈਮਬ੍ਰਿਜ ਸਕੂਲ, ਐਨਐਫਸੀ, ਦ ਇੰਡੀਅਨ ਸਕੂਲ, ਸਾਦਿਕ ਨਗਰ, ਸੀਐਮ ਸਕੂਲ, ਰੋਹਿਣੀ, ਡੀਟੀਏ ਸਕੂਲ, ਆਈਐਨਏ, ਬਾਲ ਭਾਰਤੀ ਸਕੂਲ, ਰੋਹਿਣੀ, ਏਅਰ ਫੋਰਸ ਸਕੂਲ, ਲੋਧੀ ਰੋਡ, ਕੇਆਰ ਮੰਗਲਮ ਅਤੇ ਇੰਡੀਅਨ ਸਕੂਲ ਨੂੰ ਧਮਕੀ ਭਰੀ ਈਮੇਲ ਮਿਲੇ |
ਪੁਲਿਸ ਨੇ ਦੱਸਿਆ ਕਿ ਦਿੱਲੀ ਦੇ ਨੌਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੇ ਕਾਲ ਆਏ ਹਨ। ਜਾਣਕਾਰੀ ਮਿਲਣ ‘ਤੇ, ਪੁਲਿਸ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਗਿਆ ਅਤੇ ਸਕੂਲਾਂ ‘ਚ ਸੁਰੱਖਿਆ ਵਧਾ ਦਿੱਤੀ ਗਈ। ਦਿੱਲੀ ਪੁਲਿਸ ਦੇ ਨਾਲ-ਨਾਲ ਫਾਇਰ ਵਿਭਾਗ ਅਤੇ ਬੰਬ ਨਿਰੋਧਕ ਦਸਤੇ ਦੀਆਂ ਟੀਮਾਂ ਨੂੰ ਘਟਨਾ ਸਥਾਨ ‘ਤੇ ਤਾਇਨਾਤ ਕੀਤਾ ਗਿਆ ਹੈ। ਸਕੂਲ ਕੰਪਲੈਕਸ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ।
ਦਿੱਲੀ ਪੁਲਿਸ ਦੇ ਮੁਤਾਬਕ ਦੱਖਣੀ ਦਿੱਲੀ ਦੇ ਤਿੰਨ ਸਕੂਲਾਂ ਨੂੰ ਹੁਣ ਤੱਕ ਧਮਕੀਆਂ ਮਿਲੀਆਂ ਹਨ। ਸਾਰੇ ਕਾਲ ਸਵੇਰੇ 8:30 ਵਜੇ ਤੋਂ ਸਵੇਰੇ 9:00 ਵਜੇ ਦੇ ਵਿਚਕਾਰ ਆਏ ਸਨ। ਇਸ ਸਮੇਂ ਹੋਰ ਜਾਂਚ ਜਾਰੀ ਹੈ।
Read More: ਸਰਕਾਰ ਨੇ ਸਲਾਹਕਾਰ ਏਜੰਸੀ ‘ਤੇ ਦੋ ਸਾਲ ਦੀ ਪਾਬੰਦੀ ਤੇ ₹50.30 ਲੱਖ ਦਾ ਲਗਾਇਆ ਜੁਰਮਾਨਾ




